ਐਸ.ਏ.ਐਸ.: ਪੰਜਾਬ ਸਰਕਾਰ ਵੱਲੋਂ ਮੁਹੰਮਦ ਤਇਅਬ, ਆਈ.ਏ.ਐੱਸ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੋਣ ਡਿਊਟੀ ਲੱਗਣ ਕਾਰਨ ਉਨ੍ਹਾਂ ਦੇ ਚੋਣ ਡਿਊਟੀ ਤੋਂ ਵਾਪਸ ਆਉਣ ਤੱਕ ਬੋਰਡ ਦੇ ਸਕੱਤਰ ਦਾ ਚਾਰਜ ਡਾ. ਵਰਿੰਦਰ ਭਾਟੀਆ, ਵਾਈਸ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸੌਂਪਿਆ ਗਿਆ ਹੈ।
ਮੁਹੰਮਦ ਤਇਅਬ ਆਈ.ਏ.ਐੱਸ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੋਣ ਡਿਊਟੀ ਤੇ ਰਹਿਣ ਦੌਰਾਨ ਦਫਤਰੀ ਮਿਸਲਾਂ ਅਤੇ ਸਕੱਤਰ ਪੱਧਰ ਦਾ ਕਾਰਜ ਡਾ.ਵਰਿੰਦਰ ਭਾਟੀਆ, ਵਾਈਸ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਦੇਖਣਗੇ।