ਕਾਬੁਲ: ਬੁੱਧਵਾਰ ਨੂੰ ਅਫਗਾਨਿਸਤਾਨ ਦੇ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਅੱਤਵਾਦੀ ਹਮਲੇ ਦੇ ਤਾਰ ਕੇਰਲ ਨਾਲ ਜੁੜ ਗਏ ਹਨ। ਸੂਤਰਾਂ ਮੁਤਾਬਕ ਜਿਨ੍ਹਾਂ ਚਾਰ ਲੋਕਾਂ ਨੇ ਉਥੇ ਹਮਲਾ ਕੀਤਾ ਸੀ ਉਨ੍ਹਾਂ ਵਿੱਚੋਂ ਇਕ ਕੇਰਲ ਦਾ ਦੁਕਾਨਦਾਰ ਅਬੂ ਖਾਲਿਦ ਅਲ ਹਿੰਦੀ ਹੈ। ਜੋ 14 ਹੋਰ ਨਵਾਂ ਨੌਜਵਾਨਾਂ ਦੇ ਨਾਲ ਚਾਰ ਸਾਲ ਪਹਿਲਾਂ ਅੱਤਵਾਦੀ ਸੰਗਠਨ ਆਈਐੱਸ ਵਿਚ ਸ਼ਾਮਲ ਹੋ ਗਿਆ ਸੀ।
ਕੇਰਲ ਦੇ ਅਬੂ ਖਾਲਿਦ ਦੀ ਤਸਵੀਰ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਆਈਐੱਸ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੀ ਸੀ। ਜਿਸ ਵਿਚ ਕਿਹਾ ਗਿਆ ਹੈ ਕਿ ਸਥਾਈ ਲੋਕਾਂ ਦਾ ਕਤਲ ਕਰਨ ਵਾਲਿਆਂ ਵਿੱਚ ਅਲ ਹਿੰਦੀ ਵੀ ਸ਼ਾਮਿਲ ਸੀ।
ਦੱਸ ਦਈਏ ਕਿ ਅਫਗਾਨਿਸਤਾਨ ਵਿੱਚ ਮੰਗਲਵਾਰ ਨੂੰ ਅਰਦਾਸ ਲਈ ਗੁਰਦੁਆਰਾ ਸਾਹਿਬ ਵਿਚ ਲਗਭਗ 100 ਸਿੱਖ ਇਕੱਠੇ ਹੋਏ ਸਨ। ਉਸੇ ਵੇਲੇ 4 ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ 25 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਉਥੇ ਹੀ 8 ਲੋਕ ਜਖ਼ਮੀ ਹੋ ਗਏ ਸਨ। 6 ਘੰਟੇ ਦੇ ਮੁਕਾਬਲੇ ਤੋਂ ਬਾਅਦ ਅਫਗਾਨੀ ਫੌਜ ਨੇ ਚਾਰਾਂ ਅੱਤਵਾਦੀਆਂ ਨੂੰ ਮਾਰ ਗਿਰਾਇਆ ਸੀ। ਇਹਨਾਂ ‘ਚੋੰ ਇੱਕ ਵਿਅਕਤੀ ਭਾਰਤੀ ਦੱਸਿਆ ਜਾ ਰਿਹਾ ਹੈ।