ਨਿਉਯਾਰਕ: ਅਮਰੀਕੀ ਸਰਹੱਦ ‘ਤੇ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਗ਼ੈਰਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਅਮਰੀਕਾ ਵਿੱਚ ਸਕਿਓਰਿਟੀ ਸੈਕੀਤਰੀ ਚਾਡ ਵੋਲਫ ਨੇ ਦੱਸਿਆ ਕਿ ਮੈਕਸੀਕੋ ਅਤੇ ਅਮਰੀਕਾ ਤੇ ਅਮਰੀਕਾ ਅਤੇ ਕੈਨੇਡਾ ਬੰਦ ਨਹੀਂ ਹੈ ਪਰ ਇਨ੍ਹਾਂ ਸਰਹੱਦਾਂ ਵਿੱਚ ਸਿਰਫ ਜ਼ਰੂਰੀ ਵਪਾਰ ਅਤੇ ਯਾਤਰਾ ਨੂੰ ਹੀ ਆਗਿਆ ਦਿੱਤੀ ਜਾ ਰਹੀ ਹੈ।
ਬੁਕਰੇ ਅਤੇ ਮਾਸਫੌਜ ਬਾਰਡਰ ਪਟਰੋਲ ਸਟੇਸ਼ਨਾਂ ‘ਤੇ ਪਿਛਲੇ ਹਫ਼ਤੇ ਤਸਕਰੀ ਦੀ ਅਸਫਲ ਕੋਸ਼ਿਸ਼ ਦੇ ਤਹਿਤ ਚਾਰ ਵਿਅਕਤੀਆਂ ਨੂੰ ਅਮਰੀਕਾ ਦੀ ਸਰਹੱਦ ‘ਤੇ ਤਾਇਨਾਤ ਪੈਟਰੋਲਿੰਗ ਏਜੰਟ ਨੇ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਨੇ ਇੱਕ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਵਾਹਨ ਦੇ ਰੁਕਣ ‘ਤੇ ਤਿੰਨ ਲੋਕ ਹੇਠਾਂ ਉਤਰੇ ਅਤੇ ਇਸਦੇ ਡਰਾਇਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਯੂਐੱਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਤਿੰਨ ਲੋਕਾਂ ਨੂੰ ਫੜ ਲਿਆ ਜਿਨ੍ਹਾਂ ਵਿਚੋਂ ਦੋ ਭਾਰਤੀ ਅਤੇ ਇੱਕ ਹੋਰ ਨਾਗਰਿਕ ਸੀ।
ਰਿਪੋਰਟਾਂ ਅਨੁਸਾਰ ਚਾਡ ਵੋਲਫ ਨੇ ਕਿਹਾ ਕਿ ਨਵੇਂ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਵੇਖਦੇ ਹੋਏ ਲਗਾਈ ਗਈ ਰੋਕ ਦੇ ਤਹਿਤ ਗ਼ੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੇ ਅੰਕੜੇ ਵਿੱਚ ਕਮੀ ਆਈ ਹੈ ਅਤੇ ਇਹ ਕਮੀ ਲਗਭਗ ਪੰਜਾਹ ਫੀਸਦ ਹੈ। ਟਰੰਪ ਪ੍ਰਸ਼ਾਸਨ ਸਰਹੱਦ ‘ਤੇ ਸਖਤੀ ਨਾਲ ਨਿਗਰਾਨੀ ਰੱਖ ਰਿਹਾ ਹੈ ਅਤੇ ਜੋ ਵੀ ਜਬਰੀ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾ ਰਿਹਾ ਹੈ।