ਸ੍ਰੀ ਮੁਕਤਸਰ ਸਾਹਿਬ: ਸ਼ੋਮਣੀ ਅਕਾਲੀ ਦਲ 1920 ਦੇ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਹ ਨੇ ਮੁਕਤਸਰ ਵਿਖੇ ਭਾਈ ਰਮਨਦੀਪ ਸਿੰਘ ਭੰਗਚੜੀ ਦੇ ਗ੍ਰਹਿ ਵਿਖੇ ਪਾਰਟੀ ਦੇ ਅਹਿਮ ਆਗੂਆ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਭਾਈ ਸੁਰਿੰਦਰ ਸਿੰਘ ਰਾਜਾ ਰੋਡੇ ,ਭਾਈ ਮਨਦੀਪ ਸਿੰਘ ਮਨੀ ਭੰਗਚੜੀ, ਅਮਨਦੀਪ ਸਿੰਘ ਬਰਾੜ ਮੁਕਤਸਰ, ਜਸਪਾਲ ਸਿੰਘ ਸੋਨੂੰ ਨੇ ਸਾਝੇ ਬਿਆਨ ਰਾਹੀ ਕਿਹਾ ਕਿ ਕੇਦਰ ਸਰਕਾਰ ਜਦਕਿ ਕੇਦਰ ਵਿੱਚ 2014 ਤੋ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਹਨ।
ਉਨ੍ਹਾਂ ਕਿਹਾ ਮੋਦੀ ਸਰਕਾਰ ਚੁਣੀ ਭਾਵੇ ਲੋਕਤੰਤਰੀ ਢੰਗ ਨਾਲ ਗਈ ਸੀ ਪਰ 2014 ਤੋ ਬਾਅਦ ਮੋਦੀ ਸਰਕਾਰ ਤਾਨਾਸਾਹੀ ਫੈਸਲੇ ਕਰਦੀ ਆ ਰਹੀ ਹੈ ਕਦੇ ਨੋਟਬੰਦੀ, ਕਦੇ ਜੀ .ਐਸ .ਟੀ. ਕਦੇ ਜੰਮੂ ਕਸਮੀਰ ਦੇ ਵੱਧ ਅਧਿਕਾਰ ਖੋਹਣੇ ਅਤੇ ਹੁਣ ਤਾ ਸਾਰੇ ਹੱਦਾ ਬੰਨੇ ਟੱਪ ਕੇ ਖੇਤੀਬਾੜੀ ਨੂੰ ਤਬਾਹ ਕਰਨ ਲਈ ਖੇਤੀ ਆਰਡੀਨੈਸ ਲਾਗੂ ਕਰ ਦਿੱਤੇ ਹਨ। ਜਿਸ ਨਾਲ ਖੇਤੀਬਾੜੀ ਤਬਾਹ ਹੋ ਜਾਵੇਗੀ ਸਾਰੇ ਦੇਸ ਦੇ ਕਿਸਾਨ ਸੜਕਾ ਉੱਪਰ ਆਏ ਹਨ ਪਰ ਸਰਕਾਰ ਟੱਸ ਤੋ ਮੱਸ ਨਹੀ ਹੋ ਰਹੀ। ਭਾਰਤ ਦੇਸ਼ ਦੀ ਕਿਸਾਨ ਦੀ ਰੀਡ ਦੀ ਹੱਡੀ ਹਨ ਖਾਸਕਰ ਪੰਜਾਬ ਦੇ ਕਿਸਾਨ ਨੇ ਸਾਰੇ ਦੇਸ ਦੇ ਅੰਨ ਭੰਡਾਰ ਭਰੇ ਪਰ ਅੱਜ ਕਿਸਾਨ ਖੁਦਕੁਸ਼ੀਆ ਕਰ ਰਹੇ ਹਨ ਕਿਸਾਨਾ ਦੇ ਬੱਚੇ ਕਿਸਾਨੀ ਨੂੰ ਮੁਨਾਫੇ ਦਾ ਧੰਦਾ ਨਾ ਸਮਝਦੇ ਹੋਏ ਲੱਖਾ ਰੁਪੈ ਖਰਚ ਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ।
ਜਥੇਦਾਰ ਬੂਟਾ ਸਿੰਘ ਰਣਸੀਹ ਨੇ ਕਿਹਾ ਕਿ ਪੰਜਾਬ ਦੀਆ ਅਨੇਕਾ ਕਿਸਾਨ ਜਥੇਬੰਦੀਆ ਨੇ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਅਸੀ ਅਕਾਲੀ ਦਲ 1920 ਵੱਲੋ ਪੂਰਨ ਹਮਾਇਤ ਕਰਦੇ ਹਾ ਅਤੇ ਪੰਜਾਬੀਆ ਨੂੰ ਅਪੀਲ ਕਰਦੇ ਹਾ ਕੀ 25 ਸਤੰਬਰ ਨੂੰ ਸਾਰੇ ਕਾਰੋਬਾਰ ਬੰਦ ਰੱਖੇ ਜਾਣ ਤਾ ਜੋ ਕੇਦਰ ਸਰਕਾਰ ਤੇ ਦਬਾਅ ਬਣ ਸਕੇ।