ਅਸ਼ਲੀਲ ਵੀਡੀਓ ਭੇਜਣ ਤੇ ਵਲਗਰ ਚੈਟ ਕਰਨ ‘ਤੇ ਹੋ ਸਕਦੀ ਹੈ 7 ਸਾਲ ਦੀ ਸਜ਼ਾ ਤੇ ਲੱਖਾਂ ਦਾ ਜ਼ੁਰਮਾਨਾ, ਅੰਮ੍ਰਿਤਸਰ ‘ਚ 10 ਮਾਮਲੇ ਦਰਜ

TeamGlobalPunjab
2 Min Read

ਅੰਮ੍ਰਿਤਸਰ : ਸੋਸ਼ਲ ਮੀਡੀਆ ਵਟਸਐਪ, ਟਵਿੱਟਰ , ਇੰਸਟਾਗ੍ਰਾਮ ਤੇ ਫੇਸਬੁੱਕ ‘ਤੇ ਚੈਟ ਕਰਨ ਵਾਲਿਆ ਨੂੰ ਹੁਣ ਵਲਗਰ ਚੈਟ ਕਰਨ ਵਾਲੇ ਹੁਣ ਸਾਵਧਾਨ ਹੋ ਜਾਣ, ਕਿਉਂਕਿ ਇਸ ਸਬੰਧੀ ਪੁਲਿਸ ਪ੍ਰਸ਼ਾਸ਼ਨ ਕਾਫੀ ਸਖਤ ਦਿਖਾਈ ਦੇ ਰਿਹਾ ਹੈ। ਜਿਸਦੇ ਚਲਦਿਆਂ ਇਕੱਲੇ ਅੰਮ੍ਰਿਤਸਰ ‘ਚ ਹੀ 10 ਦੇ ਕਰੀਬ ਮਾਮਲੇ ਦਰਜ ਕਰ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕਿਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਪੁਲਿਸ ਵਲੋਂ ਸ਼ਹਿਰ ਵਾਸੀਆਂ ਨੂੰ ਮੀਡੀਆ ਰਾਹੀ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਵਲਗਰ ਚੈਟ ਅਤੇ ਵੀਡੀਓ ਵਾਇਰਲ ਕਰਨ ਤੋਂ ਗੁਰੇਜ ਕਰਨ ਕਿਉਂਕਿ ਸਰਕਾਰ ਦੀਆ ਹਦਾਇਤਾ ਅਨੁਸਾਰ ਸਟੇਟ ਸਾਈਬਰ ਸੈੱਲ ਉਹਨਾ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੂਰੀ ਨਜ਼ਰ ਰੱਖ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਪੁਲਿਸ ਥਾਣਾ ਸਿਵਲ ਲਾਈਨ ਦੇ ਐਸਐਚਓ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸਾਨੂੰ ਸਟੇਟ ਸਾਈਬਰ ਸੈੱਲ ਤੋਂ ਸੂਚਨਾ ਮਿਲੀ ਸੀ ਕੁਝ ਲੋਕਾਂ ਵਲੋਂ ਸੋਸ਼ਲ ਮੀਡੀਆ ‘ਤੇ ਨਾਬਾਲਗ ਬੱਚਿਆਂ ਦੀਆਂ ਅਸ਼ਲੀਲ ਵੀਡੀਓ ਪਾਈਆਂ ਗਈਆਂ ਹਨ ਅਤੇ ਕੁਝ ਚੈਟ ਵੀ ਹੋਈ ਹੈ। ਜਿਸਦੇ ਚਲਦਿਆਂ ਅਜਿਹੇ ਕੁਝ ਮਾਮਲਿਆਂ ਵਿੱਚ 4 ਦੇ ਲਗਭਗ ਮੁਕੱਦਮੇ ਸਿਵਲ ਲਾਈਨ ਥਾਣਾ ‘ਚ ਅਤੇ ਕੁੱਲ 10 ਦੇ ਕਰੀਬ ਮੁਕੱਦਮੇ ਪੂਰੇ ਅੰਮ੍ਰਿਤਸਰ ‘ਚ ਦਰਜ ਕੀਤੇ ਗਏ ਹਨ।

ਉਨ੍ਹਾਂ ਨੇ ਦੱਸਿਆ ਇਸ ਸਬੰਧੀ ਆਉਣ ਵਾਲੇ ਸਮੇਂ ‘ਚ ਸੋਸ਼ਲ ਸਾਈਟਸ ਵਲੋਂ ਕੰਪਨੀਆਂ ਸਾਨੂੰ ਸਿਧੀ ਜਾਣਕਾਰੀ ਭੇਜ ਕੇ ਵੀ ਦੱਸਣਗੀਆਂ ਕਿ ਕਿਹੜੇ ਸੋਸ਼ਲ ਮੀਡੀਆ ਅਕਾਊਂਟ ਤੋਂ ਅਜਿਹੀ ਸਮਗਰੀ ਵਾਇਰਲ ਹੋਈ ਹੈ। ਜਿਸ ‘ਤੇ ਕਾਰਵਾਈ ਕਰਦਿਆ ਪੁਲਿਸ ਮੁਕਦਮਾ ਦਰਜ ਕਰੇਗੀ ਅਤੇ ਦੋਸ਼ੀਆਂ ਨੂੰ 7 ਸਾਲ ਦੀ ਸਜ਼ਾ ਅਤੇ 10 ਲੱਖ ਤੱਕ ਦਾ ਜ਼ੁਰਮਾਨਾ ਭਰਨਾ ਪੈ ਸਕਦਾ ਹੈ।

Share This Article
Leave a Comment