ਚੰਡੀਗੜ੍ਹ: ਗੁਰੂ ਨਾਨਕ ਖਾਲਸਾ ਸਕੂਲ ਸੈਕਟਰ 30 ਵਿਚ ਬੁਧਵਾਰ ਨੂੰ ਵਿਜੀਲੈਂਸ ਜਾਗਰੂਕਤਾ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਪੰਜਾਬ ਐਂਡ ਸਿੰਧ ਬੈਂਕ ਸੇਕਟਰ 27 ਦੇ ਬ੍ਰਾਂਚ ਮੈਨੇਜਰ ਸਰਬਜੀਤ ਸਿੰਘ ਤੇ ਬੈਂਕ ਦੇ ਵਿਜੀਲੈਂਸ ਅਫਸਰ ਰਾਜੀਵ ਪਠਾਨੀਆ ਦੇ ਨਾਲ ਐਫ ਜੀ ਐਮ ਪ੍ਰਵੀਨ ਮੌਂਗੀਆ ਦੀ ਦੇਖ-ਰੇਖ ਵਿਚ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਅਧੀਨ ਸਾਰੀਆਂ ਵਿਜੀਲੈਂਸ ਗਤੀਵਿਧੀਆਂ ਦੀ ਨਿਗਰਾਨੀ ਅਤੇ ਕੇਂਦਰ ਸਰਕਾਰ ਤੇ ਸਾਰੀਆਂ ਸੰਸਥਾਵਾਂ ਵਿਚ ਸਲਾਹ ਦੇਣ ਲਈ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਅਧੀਨ ਪਾਰਦਰਸ਼ਤਾ, ਜਵਾਬਦੇਹੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਪ੍ਰਾਪਤ ਕਰਨ ਦੀ ਨੀਤੀ ਪ੍ਰਤੀ ਆਮ ਆਦਮੀ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰਾਜਦਵਿੰਦਰ ਕੌਰ ਨੇ ਕਿਹਾ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਵਲੋਂ ਹਰ ਸਾਲ ਅਕਤੂਬਰ ਮਹੀਨੇ ਦੇ ਆਖਰੀ ਹਫਤੇ ਵਿੱਚ ਸਰਦਾਰ ਵਲਭ ਭਾਈ ਪਟੇਲ ਦੇ ਜਨਮ ਦਿਨ ਨੂੰ ਸਮਰਪਿਤ ਵਿਜੀਲੈਂਸ ਜਾਗਰੂਕਤਾ ਹਫਤਾ ਐਲਾਨਿਆ ਗਿਆ ਹੈ।