ਵੌਕੇਸ਼ਾ: ਅਮਰੀਕਾ ਦੇ ਵੌਕੇਸ਼ਾ ਅਧੀਨ ਮਿਲਵਾਕੀ ਉਪਨਗਰ ਵਿੱਚ ਇੱਕ ਤੇਜ਼ ਰਫ਼ਤਾਰ ਗੱਡੀ ਕ੍ਰਿਸਮਸ ਪਰੇਡ ‘ਚ ਸ਼ਾਮਲ ਲੋਕਾਂ ਨੂੰ ਦਰੜਦੇ ਹੋਏ ਗੁਜ਼ਰ ਗਈ। ਇਸ ਟੱਕਰ 5 ਲੋਕਾਂ ਦੀ ਜਾਨ ਚਲੀ ਗਈ ਹੈ ਤੇ 40 ਤੋਂ ਵੱਧ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ ਜੋ ਆਪਣੇ ਪਰਵਾਰ ਵਾਲਿਆਂ ਦੇ ਨਾਲ ਪਰੇਡ ਦਾ ਹਿੱਸਾ ਬਣਨ ਆਏ ਸਨ।
ਵੌਕੇਸ਼ਾ ਦੇ ਪੁਲਿਸ ਚੀਫ ਥੌਂਪਸਨ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਐਸਯੂਵੀ ਨੂੰ ਬਰਾਮਦ ਕਰ ਲਿਆ ਗਿਅ ਹੈ, ਪਰ ਇਸ ਦਾ ਡਰਾਈਵਰ ਫਰਾਰ ਹੈ, ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਕਿਸ ਮਕਸਦ ਨਾਲ ਅੰਜਾਮ ਦਿੱਤਾ ਗਿਆ ਹੈ, ਇਸ ਦੀ ਜਾਣਕਾਰੀ ਅਜੇ ਤੱਕ ਨਹੀਂ ਮਿਲੀ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
At this time, we can confirm that 5 people are deceased and over 40 are injured. However, these numbers may change as we collect additional information. Many people have self-transported to area hospitals. The Police Department has the person of interest in custody.
— cityofwaukesha (@CityofWaukesha) November 22, 2021
ਸ਼ਹਿਰ ਦ ਮੇਅਰ ਨੇ ਇਸ ਨੂੰ ਵੌਕੇਸ਼ਾ ਦੇ ਲਈ ਦਰਦਨਾਕ ਘਟਨਾ ਦੱਸਿਆ ਹੈ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਐਸਯੂਵੀ ਤੇਜ਼ ਰਫਤਾਰ ਨਾਲ ਪਰੇਡ ਦੇ ਵਿਚੋਂ ਲੰਘੀ। ਗੱਡੀ ਨਾਲ ਟੱਕਰ ਲੱਗਣ ’ਤੇ ਲੋਕ ਇਧਰ ਉਧਰ ਭੱਜਣ ਲੱਗੇ। ਲੋਕਾਂ ਨੂੰ ਸਮਝ ਹੀ ਨਹੀਂ ਆਇਆ ਕਿ ਅਚਾਲਕ ਕੀ ਹੋ ਰਿਹਾ ਹੈ।
Let us pray for everyone involved in the deadly Waukesha, WI Christmas parade tragedy yesterday. God bless our first responders for their heroic work.
— Rep. Mike Kelly (@MikeKellyPA) November 22, 2021