ਹੁਣ ਯੂਨੀਫਾਇਡ ਪੇਮੈਂਟਸ ਇੰਟਰਫੇਸ ਯਾਨੀ ਕਿ (ਯੂ.ਪੀ.ਈ.) ਦੀ ਮਦਦ ਨਾਲ ਵਿਦੇਸ਼ਾਂ ਵਿੱਚ ਯਾਤਰਾ ਕਰਨ ਸਮੇਂ ਭਾਰਤੀ ਲੋਕ, ਸਾਮਾਨ ਅਤੇ ਸਰਵਿਸ ਲਈ ਆਪਣਾ ਭੁਗਤਾਨ ਕਰ ਸਕਣਗੇ। ਦੱਸ ਦਈਏ ਕਿ ਪਹਿਲਾਂ ਯੂਜ਼ਰਸ ਲਈ ਪੇਮੈਂਟਸ ਸਰਵਿਸ ਦੀ ਸੁਵਿਧਾ ਸਿਰਫ ਭਾਰਤ ‘ਚ ਹੀ ਉਪਲਬਧ ਸੀ।
ਹੁਣ (ਯੂ.ਪੀ.ਸੀ.) ਦੀ ਸਹਾਇਤਾ ਨਾਲ ਬਾਕੀ ਦੇਸ਼ਾਂ ਵਿੱਚ ਵੀ ਯੂਜ਼ਰਸ ਪੇਮੈਂਟਸ ਕਰ ਸਕਣਗੇ।
ਯੂਨੀਫਾਇਡ ਪੇਮੈਂਟਸ ਇੰਟਰਫੇਸ ਇੱਕ ਇੰਟਰ-ਬੈਂਕ ਫੰਡ ਟ੍ਰਾਂਸਫਰ ਮਕੈਨਿਜ਼ਮ ਹੈ, ਜਿਸਨੂੰ ਐੱਨ.ਪੀ.ਸੀ.ਆਈ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ ਤੇ ਇਹ ਸਮਾਰਟਫੋਨ ਦੀ ਸਹਾਇਤਾ ਨਾਲ ਇੰਸਟੈਂਟ ਫੰਡ ਸੈਟਲਮੈਂਟ ‘ਚ ਯੂਜ਼ਰਸ ਦੀ ਮਦਦ ਕਰਦਾ ਹੈ। ਐੱਨ.ਪੀ.ਸੀ.ਆਈ. ਹੁਣ ਬਾਕੀ ਦੇਸ਼ਾਂ ‘ਚ ਵੀ ਇਸ ਫੀਚਰ ਨੂੰ ਦੇਣ ਲਈ ਕੰਮ ਕਰ ਰਿਹਾ ਹੈ। ਇਸ ਦੀ ਸ਼ੁਰੂਆਤ ਯੂ.ਏ.ਆਈ ਤੇ ਸਿੰਗਾਪੁਰ ਤੋਂ ਹੋ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਗਲੇ 6 ਮਹੀਨਿਆਂ ‘ਚ ਇਹ ਫੀਚਰ ਇਨੇਬਲ ਕੀਤਾ ਜਾ ਸਕਦਾ ਹੈ।
ਯੂ.ਪੀ.ਆਈ ਪੇਮੈਂਟਸ ਵਾਲੇ ਪਹਿਲੇ ਦੋ ਦੇਸ਼
ਯੂ.ਏ.ਆਈ ਅਤੇ ਸਿੰਗਾਪੁਰ ਦੋਵੇਂ ਦੇਸ਼ਾਂ ‘ਚ ਪਹਿਲਾਂ ਹੀ Rupay ਕਾਰਡਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਤੇ ਹੁਣ ਇਨ੍ਹਾਂ ਦੇਸ਼ਾਂ ਵਿੱਚ ਯੂ.ਪੀ.ਆਈ. ਪੇਮੈਂਟਸ ਇਨੇਬਲ ਕਰਨ ਦਾ ਕੰਮ ਜਾਰੀ ਹੈ। ਦੋਵਾਂ ਦੇਸ਼ਾਂ ‘ਚ (ਯੂ.ਪੀ.ਆਈ.) ਇਨੇਬਲ ਹੋਣ ਨਾਲ ਭਾਰਤੀ ਯਾਤਰੀ ਤੇ ਹੋਰ ਯਾਤਰੀਆਂ ਦੀ ਗਿਣਤੀ ਵੱਧਣ ਦੀ ਉਮੀਦ ਵੀ ਲਗਾਈ ਜਾ ਰਹੀ ਹੈ। ਹਾਲਾਂਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਇਸ ‘ਤੇ ਕੁਝ ਨਹੀਂ ਕਿਹਾ ਗਿਆ ਹੈ। ਯੂ.ਪੀ.ਆਈ. ਦਾ ਹੋਰ ਜ਼ਿਆਦਾ ਵਿਸਤਾਰ ਕਰਨ ਲਈ ਐੱਸ.ਪੀ.ਆਈ ਦੀ ਕੋਸ਼ਿਸ਼ ਇੱਕ ਗਲੋਬਲ ਪੇਮੈਂਟ ਪ੍ਰੋਡੈਕਟ ਤਿਆਰ ਕਰਨ ਦੀ ਹੈ।
ਗਲੋਬਲ ਕੰਪਨੀਆਂ ਨੇ ਕੀਤਾ ਐਕਸੈਪਟ
ਕਈ ਗਲੋਬਲ ਕੰਪਨੀਆਂ ਜਿਵੇਂ ਫੇਸਬੁੱਕ, ਗੂਗਲ ਤੇ ਸ਼ਾਓਮੀ ਵੀ ਯੂ.ਪੀ.ਆਈ. ਦੀ ਸਹਾਇਤਾ ਨਾਲ ਪੇਮੈਂਟ ਐਕਸੈਪਟ ਕਰ ਰਹੀਆਂ ਹਨ ਤੇ ਇਸ ਦਾ ਸਪੇਸ ਵਧਾਉਣ ਦੀ ਉਮੀਦ ਵੀ ਹੈ। ਇਸ ਤੋਂ ਪਹਿਲਾਂ ਇੱਕ ਸੂਤਰ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਯੂ.ਪੀ.ਆਈ. ਨੂੰ ਗਲੋਬਲੀ ਐਕਸੈਪਟ ਕੀਤੇ ਜਾਣ ਲੱਗੇਗਾ ਤਾਂ ਭਾਰਤ ‘ਚ ਵੀ ਇਸ ਨੂੰ ਇਸਤੇਮਾਲ ਕਰਨ ਵਾਲੇ ਮਰਚੈਂਟ ਅਤੇ ਯੂਜ਼ਰਸ ਤੇਜ਼ੀ ਨਾਲ ਵਧਣਗੇ। ਕਿਉਂਕਿ ਯੂ.ਪੀ.ਆਈ. ਭਾਰਤ ‘ਚ ਕਾਰਡ ਪੇਮੈਂਟਸ ਲਈ ਇੱਕ ਚਣੌਤੀ ਦੇ ਤੌਰ ‘ਤੇ ਯੂਜ਼ਰਸ ਲਈ ਇੱਕ ਆਸਾਨ ਵਿਕਲਪ ਬਣ ਕੇ ਉਭਰਿਆ ਹੈ।