ਚੰਡੀਗੜ੍ਹ: ਹਰਿਆਣਾ ਪੁਲਿਸ ਵੱਲੋਂ ਨਕਲੀ ਦਵਾਈਆਂ ਦੀ ਕਾਲਾਬਾਜਾਰੀ ‘ਤੇ ਇਕ ਹੋਰ ਹਮਲਾ ਕਰਦੇ ਸਾਂਝੀ ਕਾਰਵਾਈ ਵਿਚ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿਚ ਨਕਲੀ ਰੇਮੇਡਿਸਿਵਿਰ ਇੰਜੈਕਸ਼ਨ ਬਣਾਉਣ ਦੀ ਦਵਾਈ ਕੰਪਨੀ ਨੂੰ ਸੀਲ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਡਰੱਗ ਕੰਟ੍ਰੋਲ ਅਥਾਰਿਟੀ ਦੇ ਸਹਿਯੋੋਗ ਨਾਲ ਕੀਤੀ ਗਈ ਹੈ।
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਨੇ 21 ਅਪ੍ਰੈਲ ਨੂੰ ਅੰਬਾਲਾ ਤੋਂ ਚਾਰ ਨੌਜਵਾਨਾਂ ਨੂੰ ਰੇਮਡੇਸਿਵਿਰ ਇੰਜੈਕਸ਼ਨ ਦੀ ਕਾਲਾਬਾਜਾਰੀ ‘ਚ ਕਾਬੂ ਕਰਕੇ ਉਨ੍ਹਾਂ ਦੇ ਕਬਜੇ ‘ਚੋ 24 ਇੰਜੈਕਸ਼ਨ ਬਰਾਮਦ ਕੀਤੇ ਸਨ। ਇਸ ਸਬੰਧੀ ਅੰਬਾਲਾ ‘ਚ ਇਕ ਮੁੱਢਲੀ ਸੂਚਨਾ ਰਿਪੋੋਰਟ ਦਰਜ ਕੀਤੀ ਗਈ ਸੀ।
ਸਹੀ ਜਾਣਕਾਰੀ ਤੇ ਸੂਚਨਾ ਦੇ ਆਧਾਰ ‘ਤੇ ਲੰਬੀ ਜਾਂਚ ਦੌਰਾਨ ਇਸ ਕੇਸ ਵਿਚ ਹੁਣ ਤੱਕ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਦਵਾਈਆਂ ਦੀ ਕਾਲਾਬਾਜਾਰੀ ਵਿਚ ਸ਼ਾਮਿਲ ਫੜੇ ਗਏ ਲੋੜਵੰਦ ਲੋਕਾਂ ਨੂੰ ਰੇਮੀਡੇਸਿਵਿਰ ਇੰਜੈਕਸ਼ਨ ਕਈ ਗੁਣਾ ਕੀਮਤ ‘ਤੇ ਵੇਚ ਰਹੇ ਸਨ।
ਪੁਲਿਸ ਨੇ ਨਾਲਾਗੜ੍ਹ ‘ਚ ਦਿਲਪ੍ਰੀਤ ਸਿੰਘ ਦੇ ਮਾਲਕੀਅਤ ਵਾਲੀ ਨਿਰਮਾਣ ਇਕਾਈ ਅਲਿਫਨ ਡਰੱਗ ਪ੍ਰਾਇਵੇਟ ਲਿਮਟਿਡ ਦਾ ਪਤਾ ਲਗਦੇ ਹੋਏ ਡਰੱਗ ਕੰਟ੍ਰੋਲ ਅਥਾਰਿਟੀਜ ਨਾਲ ਮਿਲ ਕੇ ਇਸ ਯੂਨੀਟ ਨੂੰ ਸੀਲ ਕਰ ਦਿੱਤਾ।
ਬਰਾਮਦ ਕੀਤੇ ਗਏ ਕੁਲ 673 ਨਕਲੀ ਰੇਮਡੇਸਿਵਿਰ ਇੰਜੈਕਸ਼ਨ ਵਿਚੋਂ 423 ਇੰਜੈਕਸ਼ਨ ਗ੍ਰਿਫਤਾਰ ਮੁਲਜ਼ਮਾਂ ਦੇ ਕਬਜੇ ਵਿੱਚ ਜਬਤ ਕੀਤੇ ਗਏ , ਜਿਸ ਤੋਂ ਬਾਅਦ ਵਿਚ ਸੀਲ ਕਰ ਦਿੱਤਾ ਗਿਆ।