ਟੋਰਾਂਟੋ : ਟੀਟੀਸੀ ਵਿੱਚ ਕੰਮ ਕਰਨ ਵਾਲੇ ਸਾਰੇ ਵਰਕਰਜ਼ ਸਮੇਤ ਟੋਰਾਂਟੋ ਦੇ ਸਾਰੇ ਮਿਊਂਸਪਲ ਇੰਪਲਾਇਜ਼ ਨੂੰ 30 ਅਕਤੂਬਰ ਤੱਕ ਮੁਕੰਮਲ ਟੀਕਾਕਰਣ ਕਰਵਾਉਣ ਲਈ ਆਖ ਦਿੱਤਾ ਗਿਆ ਹੈ। ਹੁਣ ਸਾਰੇ ਮੁਲਾਜ਼ਮਾਂ ਨੂੰ 13 ਸਤੰਬਰ ਤੱਕ ਸਿਟੀ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਕੋਵਿਡ-19 ਖਿਲਾਫ ਆਪਣਾ ਟੀਕਾਕਰਣ ਕਰਵਾ ਚੁੱਕੇ ਹਨ ਜਾਂ ਨਹੀਂ।
ਇਸ ਤੋਂ ਬਾਅਦ ਜਿਨ੍ਹਾਂ ਦਾ ਟੀਕਾਕਰਣ ਨਹੀਂ ਹੋਇਆ ਹੋਵੇਗਾ ਜਾਂ ਜਿਨ੍ਹਾਂ ਨੇ ਟੀਕਾਕਰਣ ਨਾ ਕਰਵਾਉਣ ਦਾ ਫੈਸਲਾ ਲਿਆ ਹੋਵੇਗਾ ਉਨ੍ਹਾਂ ਨੂੰ ਵੈਕਸੀਨੇਸ਼ਨ ਦੇ ਫਾਇਦਿਆਂ ਦੀ ਜਾਣਕਾਰੀ ਦੇ ਸਬੰਧ ਵਿੱਚ ਸਿੱਖਿਅਤ ਕੀਤਾ ਜਾਵੇਗਾ। ਇਸ ਸਬੰਧ ਵਿੱਚ ਜਾਣਕਾਰੀ ਹਾਸਲ ਕਰਨਾ ਮੁਲਾਜ਼ਮਾਂ ਲਈ ਲਾਜ਼ਮੀ ਹੋਵੇਗਾ।
ਸਿਟੀ ਨੇ ਆਖਿਆ ਕਿ ਜਿਨ੍ਹਾਂ ਮੁਲਾਜ਼ਮਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਹੋਈ ਫਿਰ ਉਨ੍ਹਾਂ ਨੂੰ 30 ਸਤੰਬਰ ਤੱਕ ਪਹਿਲੀ ਡੋਜ਼ ਦਾ ਸਬੂਤ ਦੇਣਾ ਹੋਵੇਗਾ।ਹੈਲਥ ਕੈਨੇਡਾ ਵੱਲੋਂ ਮਨਜ਼ੂਰਸ਼ੁਦਾ ਕੋਵਿਡ-19 ਵੈਕਸੀਨ ਰਾਹੀਂ ਮੁਕੰਮਲ ਟੀਕਾਕਰਣ ਕਰਵਾ ਕੇ ਅਜਿਹੇ ਮੁਲਾਜ਼ਮਾਂ ਨੂੰ 30 ਅਕਤੂਬਰ ਤੱਕ ਸਿਟੀ ਨੂੰ ਰਿਪੋਰਟ ਕਰਨਾ ਹੋਵੇਗਾ।