37ਵੀਂ ਸੀਨੀਅਰ ਨੈਸ਼ਨਲ ਨੈਟਬਾਲ ਚੈਂਪਿਅਨਸ਼ਿਪ ਦੇ ਟਰਾਇਲ 5 ਜਨਵਰੀ ਤੋਂ।

TeamGlobalPunjab
1 Min Read

ਚੰਡੀਗੜ੍ਹ : ਪੰਜਾਬ ‘ਚ ਜਲਦੀ ਹੀ 37ਵੀਂ ਸੀਨੀਅਰ ਨੈਸ਼ਨਲ ਨੈਟਬਾਲ ਚੈਂਪਿਅਨਸ਼ਿਪ 2019-20 (ਪੁਰਸ਼ ਅਤੇ ਮਹਿਲਾ) ਹੋਣ ਜਾ ਰਹੀ ਹੈ। ਜਿਸ ਲਈ ਟਰਾਇਲ 5 ਜਨਵਰੀ ਤੋਂ ਜਿਲ੍ਹਾ ਬਠਿੰਡਾ ਸਥਿਤ ‘ਨੈਟਬਾਲ ਪੰਜਾਬ ਸਟੇਟ ਸਪੋਰਟਸ ਅਕੈਡਮੀ ਮਾਈਸਰਖਾਨਾ’ ਵਿਖੇ ਨੈਟਬਾਲ ਸਿਲੈਕਸ਼ਨ ਕਮੇਟੀ ਵੱਲੋਂ ਹੋਣਗੇ। ਟਰਾਇਲਾਂ ਦਾ ਸਮਾਂ 12-00 ਵਜੇ ਤੋਂ ਲੈ ਕੇ ਦੁਪਹਿਰ ਦਾ ਹੋਵੇਗਾ। ਇਹ ਜਾਣਕਾਰੀ ਨੈਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਸਹਾਇਕ ਸਕੱਤਰ, ਅਤੇ ਨੈਟਬਾਲ ਪ੍ਰੋਮੋਸ਼ਨ ਐਸੋਸਿਏਸ਼ਨ ਰਜਿ. ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਦਿੱਤੀ। ਉਹਨਾਂ ਦੱਸਿਆ ਕਿ ਰਾਸ਼ਟਰੀ ਨੈਟਬਾਲ ਖੇਡਾਂ ‘ਚ ਭਾਗ ਲੈਣ ਲਈ ਟਰਾਇਲ ਦੇਣ ਤੋਂ ਵਾਂਝੇ ਰਹੇ ਖਿਡਾਰੀਆਂ ਨੂੰ ਖੇਡ ਸੰਸਥਾ ਵੱਲੋਂ ਇੱਕ ਹੋਰ ਮੌਕਾ ਦਿੱਤਾ ਗਿਆ ਹੈ ਅਤੇ ਖਿਡਾਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਕਪਿਲ ਨੇ ਦੱਸਿਆ ਕਿ ਨੈਟਬਾਲ ਫੈਡਰੇਸ਼ਨ ਆਫ ਇੰਡੀਆ ਖੇਡ ਸੰਸਥਾ ‘ਭਾਰਤੀ ਓਲੰਪਿਕ ਐਸੋਸਿਏਸ਼ਨ’, ‘ਏਸ਼ੀਅਨ ਨੈਟਬਾਲ ਫੈਡ੍ਰੇਸ਼ਨ’ ਅਤੇ ਯੁਵਕ ਸੇਵਾਵਾਂ ਤੇ ਖੇਡ ਮੰਤ੍ਰਾਲਿਆ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ। ਜਦੋਂਕਿ ਪੰਜਾਬ ਸੂਬੇ ਅੰਦਰ ਸਥਾਪਤ ‘ਨੈਟਬਾਲ ਪ੍ਰੋਮੋਸ਼ਨ ਐਸੋਸਿਏਸ਼ਨ ਰਜਿ.’ ਸੰਸਥਾ ਰਾਸ਼ਟਰੀ ਖੇਡ ਸੰਸਥਾ ‘ਨੈਟਬਾਲ ਫੈਡ੍ਰੇਸ਼ਨ ਆਫ ਇੰਡੀਆ’ ਤੋਂ ਮਾਨਤਾ ਪ੍ਰਾਪਤ ਹੈ ਅਤੇ ਨੈਟਬਾਲ ਖੇਡ ਨਾਲ ਸੰਬੰਧਤ ਸਾਰੇ ਅਧਿਕਾਰ ‘ਨੈਟਬਾਲ ਫੈਡ੍ਰੇਸ਼ਨ ਆਫ ਇੰਡੀਆ’ ਕੋਲ ਹਨ।

Share This Article
Leave a Comment