[alg_back_button]
ਸਿਡਨੀ: ਇੱਕ ਜਹਾਜ਼ ਨੂੰ ਬੱਦਲਾਂ ਤੋਂ ਉੱਪਰ ਉਡਾਉਣ ਦਾ ਸਪਨਾ ਬਹੁਤ ਲੋਕਾਂ ਦਾ ਹੁੰਦਾ ਹੈ ਪਰ ਜੇਕਰ ਇਹੀ ਸੁਪਨਾ ਪੂਰਾ ਹੁੰਦੇ-ਹੁੰਦੇ ਬੱਦਲਾਂ ‘ਚ ਇੱਕ ਬੁਰੇ ਸੁਪਨਾ ਬਣ ਜਾਵੇ ਤਾਂ ਕਿਵੇਂ ਦਾ ਲੱਗੇਗਾ? ਅਜਿਹਾ ਹੀ ਕੁਝ ਹੋਇਆ ਆਸਟਰੇਲੀਆ ‘ਚ ਇੱਕ ਵਿਦਿਆਰਥੀ ਨਾਲ ਹੋਇਆ।
ਜਹਾਜ਼ ਉਡ਼ਾਉਣ ਦੀ ਟਰੇਨਿੰਗ ਲੈ ਰਹੇ ਵਿਦਿਆਰਥੀ ਨੂੰ ਉਸ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ 6200 ਫੁੱਟ ਦੀ ਉਚਾਈ ਉੱਤੇ ਉਸ ਦਾ ਟਰੇਨਰ ਪਾਇਲਟ ਬੇਹੋਸ਼ ਹੋ ਗਿਆ। ਪਹਿਲੀ ਵਾਰ ਜਹਾਜ਼ ‘ਚ ਸਵਾਰ ਹੋਏ ਵਿਦਿਆਰਥੀ ਕੋਲ ਜਹਾਜ਼ ਸੰਭਾਲਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਿਆ ਸੀ।
ਆਸਟਰੇਲੀਆ ਦੇ ਜੇਂਡਾਕੋਟ ਏਅਰਪੋਰਟ ‘ਤੇ ਇਹ ਘਟਨਾ ਉਸ ਵੇਲੇ ਹੋਈ ਜਦੋਂ ਟਰੇਨਰ ਰਾਬਰਟ ਮੋਲਾਰਡ ਦੋ ਸੀਟਾਂ ਵਾਲੇ ਸੇਸਨਾ ਜਹਾਜ਼ ਵਿੱਚ 29 ਸਾਲ ਦੇ ਵਿਦਿਆਰਥੀ ਮੈਕਸ ਸਿਲਵੈਸਟਰ ਨੂੰ ਉਡ਼ਾਣ ਦੀ ਟਰੇਨਿੰਗ ਦੇ ਰਹੇ ਸਨ। ਜਦੋਂ ਜਹਾਜ਼ 6200 ਫੁੱਟ ਦੀ ਉਚਾਈ ‘ਤੇ ਪਹੁੰਚਿਆ ਤਾਂ ਟਰੇਨਰ ਰਾਬਰਟ ਅਚਾਨਕ ਬੇਹੋਸ਼ ਹੋ ਕੇ ਵਿਦਿਆਰਥੀ ਦੇ ਮੋਢਿਆਂ ਉੱਤੇ ਡਿੱਗ ਗਏ।
ਟਰੇਨਰ ਨੂੰ ਬੇਹੋਸ਼ ਵੇਖ ਵਿਦਿਆਰਥੀ ਮੈਕਸ ਸਿਲਵੈਸਟਰ ਨੇ ਤੁਰੰਤ ਪੈਨਿਕ ਬਟਨ ਦੱਬ ਕੇ ਏਅਰ ਟਰੈਫਿਕ ਕੰਟਰੋਲਰ ( ਏਟੀਸੀ ) ਤੋਂ ਮਦਦ ਮੰਗੀ । ਏਅਰ ਟਰੈਫਿਕ ਕੰਟਰੋਲਰ ਨੇ ਸਿਲਵੈਸਟਰ ਨੂੰ ਸਵਾਲ ਪੁਛਦਿਆਂ ਕਿਹਾ ਕਿ ਤੁਸੀ ਪਹਿਲਾਂ ਕਦੇ ਜਹਾਜ਼ ਉਡਾਇਆ ਹੈ ? ਤਾਂ ਉਸ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਨਹੀਂ ਇਹ ਮੇਰੀ ਟਰੇਨਿੰਗ ਦਾ ਪਹਿਲਾ ਪਾਠ ਸੀ।
ਇਸ ਦੌਰਾਨ ਏਟੀਸੀ ਨੇ ਪਹਿਲੀ ਵਾਰ ਜਹਾਜ਼ ਉਡਾਉਣ ਵਾਲੇ ਪਾਇਲਟ ਵਿਦਿਆਰਥੀ ਨੂੰ ਨਿਰਦੇਸ਼ ਦਿੱਤੇ ‘ਤੇ ਉਸ ਨੇ 20 ਮਿੰਟ ਵਿੱਚ ਹਿ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾ ਦਿੱਤੀ। ਜਿਸ ਤੋਂ ਬਾਅਦ ਟਰੇਨਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਰਿਪੋਟਾਂ ਮੁਤਾਬਕ ਹੁਣ ਉਸਦਿ ਹਾਲਤ ਠੀਕ ਦੱਸੀ ਜਾ ਰਹੀ ਹੈ।
[alg_back_button]