ਨਵੀਂ ਦਿੱਲੀ – ਨਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਨਵੇਂ ਸਾਲ ਦੇ ਮੌਕੇ ਕਈ ਲੋਕ ਸ਼ਰਾਬ ਦੀ ਵਰਤੋਂ ਕਰਦੇ ਹਨ, ਪਰ ਇਸ ਵਾਰ ਮੌਸਮ ਵਿਭਾਗ ਨੇ ਚੇਤਾਵਨੀ ਦਿੰਦਿਆਂ ਸ਼ਰਾਬ ਨਾ ਪੀਣ ਦੀ ਸਲਾਹ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ‘ਚ ਉੱਤਰ ਭਾਰਤ ਠੰਡਾ ਹੋਣ ਜਾ ਰਿਹਾ ਹੈ, ਅਜਿਹੀ ਸਥਿਤੀ ‘ਚ ਘਰ ਬੈਠੇ ਜਾਂ ਨਵੇਂ ਸਾਲ ਦੀ ਪਾਰਟੀ ਦੌਰਾਨ ਸ਼ਰਾਬ ਪੀਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਦੱਸ ਦਈਏ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਠੰਢ ਦੇ ਸਮੇਂ ਦੌਰਾਨ ਫਲੂ, ਜ਼ੁਕਾਮ, ਨੱਕ ਵਗਣਾ ਵਰਗੀਆਂ ਸਮੱਸਿਆਵਾਂ ਹੋਣਗੀਆਂ ਅਤੇ ਸਿਹਤ ਸੰਬੰਧੀ ਮੁਸੀਬਤਾਂ ਵਧਣਗੀਆਂ।
ਇਸਤੋਂ ਇਲਾਵਾ ਮੌਸਮ ਵਿਭਾਗ ਨੇ ਕਿਹਾ ਕਿ ਸ਼ਰਾਬ ਸਰੀਰ ਦਾ ਤਾਪਮਾਨ ਘੱਟ ਕਰਦੀ ਹੈ ਤੇ ਠੰਢ ਲੱਗ ਸਕਦੀ ਹੈ। ਨਾਲ ਹੀ ਵਿਟਾਮਿਨ ਸੀ ਯੁਕਤ ਫਲ ਖਾਣ ਲਈ ਕਿਹਾ ਗਿਆ।