ਚੰਡੀਗੜ੍ਹ: ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਦੀ ਇਨੋਵੇਸ਼ਨ ਹੱਬ ਵਲੋਂ ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮ ਨਾਲ ਮਿਲ ਕੇ ਸੈਂਸਰ ਗਾਇਡਡ ਰੌਬਿਟ ਵਿਸ਼ੇ ‘ਤੇ ਇਕ ਆਨਲਾਇਨ ਵਰਕਸ਼ਾਪ ਦਾ ਆਯੋਜ਼ਨ ਕੀਤਾ ਗਿਆ। ਇਹ ਵਰਕਸ਼ਾਪ ਖਾਸ ਤੌਰ ‘ਤੇ ਕੁੜੀਆਂ ਲਈ ਆਯੋਜਿਤ ਕੀਤੀ ਗਈ ਅਤੇ ਇਸ ਵਿਚ ਪੂਰੇ ਪੰਜਾਬ ਤੋਂ 50 ਤੋਂ ਕਰੀਬ ਕੁੜੀਆਂ ਨੇ ਹਿੱਸਾ ਲਿਆ।
ਇਸ ਮੌਕੇ ਸਾਇੰਸ ਸਿਟੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੌਬਿਟ ਦੇ ਖੇਤਰ ਵੱਲ ਕੁੜੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਅਹਿਮ ਲੋੜ ਹੈ। ਸਾਇੰਸ ਸਿਟੀ ਵਲੋਂ ਇਸ ਖੇਤਰ ਵਿਚ ਕੁੜੀਆਂ ਨੂੰ ਕਰੀਅਰ ਬਣਾਉਣ ਦਾ ਇਸ ਵਰਕਸ਼ਾਪ ਦੇ ਜ਼ਰੀਏ ਇਕ ਪਲੇਟ ਫ਼ਾਰਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੰਸਿਆ ਕਿ ਆਉਣ ਵਾਲ ਭਵਿੱਖ ਰੋਬੋਟ ਦਾ ਹੀ ਹੈ ਅਤੇ ਆਉਣ ਵਾਲੇ ਸਮੇ ਵਿਚ ਰੋਬੋਟ ਦੀ ਭੂਮਿਕਾ ਅਹਿਮ ਅਤੇ ਹਰ ਖੇਤਰ ਵਿਚ ਦੇਖਣ ਨੂੰ ਮਿਲੇਗੀ। ਇਸ ਮੌਕੇ ਇਨੋਵੇਸ਼ਨ ਹੱਬ ਦੇ ਚੀਫ਼ ਮੈਂਟਰ ਇੰਜ ਵਿਸ਼ਾਲ ਸ਼ਰਮਾ ਨੇ ਬੱਚਿਆਂ ਨੂੰ ਰੋਬੋਟ ਬਣਾਉਣ ਅਤੇ ਉਹਨਾਂ ਦੀ ਪ੍ਰੋਗਰਾਮ ਅਤੇ ਸਰਕਟ ਡਿਜ਼ਾਇਨ ਬਾਰੇ ਵਿਸ਼ਥਾਰ ਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੌਰਾਨ ਬੱਚਿਆਂ ਅਜਿਹੀ ਸਿਖਲਾਈ ਦਿੱਤੀ ਗਈ ਹੈ, ਜਿਸ ਨਾਲ ਬੱਚੇ ਖੁਦ ਰੋਬੋਟ ਤਿਆਰ ਕਰ ਸਕਦੇ ਹਨ।