ਨਿਊਜ਼ ਡੈਸਕ – ਸਵਰਗਵਾਸੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ” ਛਿਛੋਰੇ ” ਸਰਬੋਤਮ ਫਿਲਮ ਦਾ ਰਾਸ਼ਟਰੀ ਪੁਰਸਕਾਰ ਜਿੱਤ ਚੁੱਕੀ ਹੈ। ਜਿੱਥੇ ਸੋਸ਼ਲ ਮੀਡੀਆ ‘ਤੇ ਸੁਸ਼ਾਂਤ ਦੇ ਪ੍ਰਸ਼ੰਸਕ ਇਸ ‘ਤੇ ਖੁਸ਼ੀ ਜ਼ਾਹਰ ਕਰ ਰਹੇ ਹਨ, ਉੱਥੇ ਬੇਟੇ ਦੀ ਫਿਲਮ ਨੂੰ ਮਿਲੇ ਇਸ ਸਨਮਾਨ ਲਈ ਉਸ ਦੇ ਪਿਤਾ ਕੇ.ਕੇ. ਸਿੰਘ ਬਹੁਤ ਖੁਸ਼ ਹਨ। ਉਸਨੇ ਕਿਹਾ ਕਿ ਉਸਨੂੰ ਅੱਜ ਆਪਣੇ ਬੇਟੇ ‘ਤੇ ਬਹੁਤ ਮਾਣ ਹੈ।
ਇਸਤੋਂ ਇਲਾਵਾ ਕੇ.ਕੇ. ਸਿੰਘ ਨੇ ਕਿਹਾ ਸੁਸ਼ਾਂਤ ਨੂੰ ਅੱਜ ਜੋ ਸਨਮਾਨ ਮਿਲ ਰਿਹਾ ਹੈ, ਉਹ ਉਸਦਾ ਹੱਕਦਾਰ ਸੀ। ਕਿਉਂਕਿ ਬਚਪਨ ਤੋਂ ਹੀ ਉਸ ਨੂੰ ਕੰਮ ਕਰਨ ਦਾ ਸ਼ੌਕ ਤੇ ਜਨੂੰਨ ਸੀ। ਉਸਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦੇ ਘਰ ਦਾ ਗੁਲਸ਼ਨ ਇਕ ਦਿਨ ਦੇਸ਼ ਤੇ ਵਿਸ਼ਵ ‘ਚ ਪਰਿਵਾਰ ਅਤੇ ਪਿਤਾ ਦਾ ਨਾਮ ਰੋਸ਼ਨ ਕਰੇਗਾ। ਘਰ ਦੇ ਸਾਰੇ ਲੋਕ ਸੁਸ਼ਾਂਤ ਨੂੰ ਗੁਲਸ਼ਨ ਕਹਿ ਕੇ ਬੁਲਾਉਂਦੇ ਸਨ।
ਸੁਸ਼ਾਂਤ ਦੇ ਪਿਤਾ ਨੇ ਕਿਹਾ, ‘ਸੁਸ਼ਾਂਤ ਨੇ ਗੁਪਤ ਤੌਰ ‘ਤੇ ਫਿਲਮਾਂ ਦੀ ਪੜ੍ਹਾਈ ਕੀਤੀ ਅਤੇ ਸਿਖਲਾਈ ਲਈ। ਮੈਂ ਸ਼ੁਰੂ ‘ਚ ਸੁਸ਼ਾਂਤ ਦੇ ਇਸ ਫੈਸਲੇ ਦੇ ਵਿਰੁੱਧ ਸੀ ਪਰ ਗੁਲਸ਼ਨ ਦੀ ਮਾਂ ਇਸ ‘ਤੇ ਆਪਣੇ ਬੇਟੇ ਦੇ ਨਾਲ ਖੜ੍ਹੀ ਸੀ। ਇਸਦੇ ਬਾਅਦ ਮੈਂ ਆਖਰਕਾਰ ਫੈਸਲਾ ਕੀਤਾ ਕਿ ਮੈਂ ਗੁਲਸ਼ਨ ਨੂੰ ਫਿਲਮਾਂ ‘ਚ ਜਾਣ ਤੋਂ ਨਹੀਂ ਰੋਕਾਂਗਾ। ਅੱਜ ਮੈਨੂੰ ਉਸ ‘ਤੇ ਮਾਣ ਹੈ ਪਰ ਮੈਂ ਆਪਣੇ ਦਿਮਾਗ ‘ਚ ਬਹੁਤ ਦੁਖੀ ਹਾਂ ਕਿ ਜੇ ਅੱਜ ਮੇਰਾ ਗੁਲਸ਼ਨ ਜ਼ਿੰਦਾ ਹੁੰਦਾ, ਤਾਂ ਉਹ ਸੁਪਰਸਟਾਰ ਹੁੰਦਾ।
ਦੱਸ ਦਈਏ ਕਿ ਫਿਲਮ ਛਿਛੋਰੇ ਸਾਲ 2019 ‘ਚ ਰਿਲੀਜ਼ ਹੋਈ ਸੀ। ਫਿਲਮ ‘ਚ ਸੁਸ਼ਾਂਤ ਸਿੰਘ ਰਾਜਪੂਤ ਤੋਂ ਇਲਾਵਾ ਸ਼ਰਧਾ ਕਪੂਰ, ਤਾਹਿਰ ਰਾਜ ਭਸੀਨ, ਵਰੁਣ ਸ਼ਰਮਾ, ਤੁਸ਼ਾਰ ਪਾਂਡੇ ਤੇ ਪ੍ਰਤਿਕ ਬੱਬਰ ਮੁੱਖ ਭੂਮਿਕਾ ‘ਚ ਸਨ। ਫਿਲਮ ਦਾ ਨਿਰਦੇਸ ਨਿਤੇਸ਼ ਤਿਵਾੜੀ ਨੇ ਕੀਤਾ ਸੀ।