ਨਿਊਜ਼ ਡੈਸਕ: ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਸੁਸ਼ਾਂਤ ਦੇ ਪਿਤਾ ਕੇ.ਕੇ. ਸਿੰਘ ਨੇ ਅਦਾਕਾਰਾ ਰਿਆ ਚੱਕਰਵਰਤੀ ਖਿਲਾਫ ਪਟਨਾ ਵਿੱਚ ਐਫਆਈਆਰ ਦਰਜ ਕਰਵਾਈ ਹੈ। ਦੱਸ ਦਈਏ ਸੁਸ਼ਾਂਤ ਦੀ ਖੁਦਕੁਸ਼ੀ ਨੂੰ ਲੈ ਕੇ ਮੁੰਬਈ ਪੁਲਿਸ ਨੇ ਰਿਆ ਤੋਂ ਕਾਫ਼ੀ ਪੁੱਛਗਿਛ ਕੀਤੀ ਸੀ।
ਹੁਣ ਸੁਸ਼ਾਂਤ ਦੇ ਪਿਤਾ ਨੇ ਰਿਆ ‘ਤੇ ਸੁਸ਼ਾਂਤ ਨੂੰ ਪਿਆਰ ਵਿੱਚ ਫਸਾ ਕੇ ਉਸਦੇ ਪੈਸੇ ਕੱਢਵਾਉਣ ਦਾ ਇਲਜ਼ਾਮ ਲਗਾਇਆ ਹੈ। ਇਹੀ ਨਹੀਂ, ਉਨ੍ਹਾਂ ਨੇ ਰਿਆ ‘ਤੇ ਆਪਣੇ ਬੇਟੇ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਜ਼ ਅਤੇ ਪਰਿਵਾਰ ਨੂੰ ਦੂਰ ਕਰਨ ਦੇ ਦੋਸ਼ ਲਗਾਏ ਹਨ।
ਸੁਸ਼ਾਂਤ ਦੇ ਪਿਤਾ ਨੇ ਐਤਵਾਰ ਨੂੰ ਰਾਜੀਵ ਨਗਰ ਥਾਣੇ ਵਿੱਚ ਆਈਪੀਸੀ ਦੀ ਧਾਰਾ 341, 342, 280, 420, 406, 420 ਅਤੇ 306 ਦੇ ਤਹਿਤ ਮਾਮਲਾ ਦਰਜ ਕਰਾਇਆ। ਪਰਿਵਾਰ ਨੇ ਕਿਹਾ ਹੈ ਕਿ ਸੁਸ਼ਾਂਤ ਨੂੰ ਖੁਦਕੁਸ਼ੀ ਲਈ ਉਕਸਾਇਆ ਗਿਆ ਉਸ ਨਾਲ ਫਰਾਡ ਕੀਤਾ ਗਿਆ।
ਸੁਸ਼ਾਂਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਮੁੰਬਈ ਪੁਲਿਸ ਦੀ ਜਾਂਚ ‘ਤੇ ਭਰੋਸਾ ਨਹੀਂ ਹੈ। ਹਾਲਾਂਕਿ ਉਹ ਇਕੱਲੇ ਹਨ, ਇਸ ਲਈ ਪਟਨਾ ਪੁਲਿਸ ਵਲੋਂ ਇਸ ਮਾਮਲੇ ‘ਚ ਜਾਂਚ ਕਰਨ ਦੀ ਮੰਗ ਕਰ ਰਹੇ ਹਨ।
ਇਸ ਤੋਂ ਬਾਅਦ ਸੋਮਵਾਰ ਨੂੰ ਦੋ ਇੰਸਪੈਕਟਰ ਟੀਮ ਨਾਲ ਮਾਮਲੇ ਦੀ ਜਾਂਚ ਕਰਨ ਲਈ ਮੁੰਬਈ ਪੁੱਜੇ। ਇਹ ਟੀਮ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਉਨ੍ਹਾਂ ਨੂੰ ਕੇਸ ਡਾਇਰੀ ਤੋਂ ਇਲਾਵਾ ਦੂਜੇ ਜ਼ਰੂਰੀ ਕਾਗਜਾਤ ਹਾਸਲ ਕਰੇਗੀ।