ਮੁਕਤਸਰ : ਸੁਖਬੀਰ ਬਾਦਲ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ਲਈ ਪਹੁੰਚੇ ਹਨ। ਲੰਬੀ ਹਲਕੇ ਦੇ ਕਈ ਪਿੰਡਾਂ ‘ਚ ਬਰਸਾਤ ਨਾਲ ਫ਼ਸਲ ਨੁਕਸਾਨੀ ਗਈ ਸੀ। ਨੁਕਸਾਨੀ ਫਸਲ ਦਾ ਜਾਇਜ਼ਾ ਲੈਣ ਆਏ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਅਤੇ ਅਕਾਲੀ ਦਲ ਤੇ ਨਿਸ਼ਾਨ ਲਗਾਏ।
ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਦੀ ਮਨਮੋਹਨ ਸਰਕਾਰ ਦੇ ਸਮੇਂ 2246 ਕਰੋੜ ਰੁਪਏ ਡਰੇਨ ਨੂੰ ਸਿੱਧਾ ਕਰਨ ਲਈ ਦਿੱਤੇ ਗਏ ਸੀ ਪਰ ਉਹ ਪੈਸਾ ਅਕਾਲੀ ਦਲ ਸਰਕਾਰ ਨੇ ਕਿਸੇ ਹੋਰ ਥਾਂ ‘ਤੇ ਹੀ ਖਰਚ ਦਿੱਤਾ ਗਿਆ। ਅਕਾਲੀ ਦਲ ਨੇ ਸਾਰਾ ਪੈਸਾ ਸੰਗਤ ਦਰਸ਼ਨਾ ਵਿਚ ਖੁਰਦ ਬੁਰਦ ਕੀਤਾ ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਕਿਹਾ ਕਿ 10 ਸਾਲ ਅਕਾਲੀਆ ਦੀ ਸਰਕਾਰ ਸੀ ਉਦੋ ਅਕਾਲੀਆ ਨੇ ਡਰੇਨ ਦੀ ਸਮੱਸਿਆ ਦਾ ਹੱਲ੍ਹ ਕਿਉਂ ਨਹੀ ਕੀਤਾ।
ਫ਼ਸਲ ਦੇ ਨੁਕਸਾਨ ਵਾਰੇ ਜਾਣਕਾਰੀ ਦਿੰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਸੀ ਨੂੰ ਫੋਰੀ ਤੌਰ ‘ਤੇ ਹੁਕਮ ਦਿੱਤੇ ਹਨ, ਕਿ ਇਹ ਜੋ ਇਲਾਕੇ ‘ਚ ਪਾਣੀ ਇੱਕਠਾ ਹੋਇਆ ਹੈ ਇਸਨੂੰ ਜਲਦ ਤੋਂ ਜਲਦ ਕਢਿਆ ਜਾਏਗਾ। ਕਿਸਾਨਾ ਨੂੰ ਕਣਕ ਦੀ ਫਸਲ ਬੀਜਣ ‘ਚ ਕੋਈ ਪਰੇਸ਼ਾਨੀ ਨਾ ਆਵੇ। ਇਸ ਲਈ ਸਿੰਚਾਈ ਵਿਭਾਗ ਵਲੋ ਕੰਮ ਕੀਤੇ ਜਾਣਗੇ। ਪਾਣੀ ਦੀ ਨਿਕਾਸੀ ਲਈ ਸਰਕਾਰ ਵਲੋ 1.5 ਕਰੋੜ ਰੁਪਇਆ ਜਾਰੀ ਕੀਤਾ ਗਿਆ ਹੈ। ਸਿੰਚਾਈ ਮੰਤਰੀ ਵਲੋਂ 5 ਕਰੋੜ ਰੁਪਏ ਜਾਰੀ ਕੀਤੇ ਗਏ ਹਨ।