ਮਹਿੰਗੀਆਂ ਟਿਕਟਾਂ ਖਰੀਦ ਕੇ ਪੰਜਾਬੀ ਵਿਦਿਆਰਥੀ ਪਹੁੰਚ ਰਹੇ ਹਨ ਵਿਦੇਸ਼

TeamGlobalPunjab
1 Min Read

ਨਿਊਜ਼ ਡੈਸਕ : ਆਪਣੇ ਚੰਗੇ ਭਵਿੱਖ ਦੀ ਆਸ ‘ਚ ਨੌਜਵਾਨਾਂ ਅੰਦਰ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਦਰਮਿਆਨ ਜੇਕਰ ਗੱਲ ਪੰਜਾਬੀਆਂ ਦੀ ਕਰੀਏ ਤਾਂ ਸਭ ਤੋਂ ਵਧੇਰੇ ਵਿਦੇਸ਼ ਜਾਣ ਵਾਲਿਆਂ ਅੰਦਰ ਪੰਜਾਬੀਆਂ ਦਾ ਹੀ ਨਾਮ ਦਰਜ ਹੈ। ਅੱਜ ਕੋਰੋਨਾ ਮਹਾਮਾਰੀ ਚਾਰੇ ਪਾਸੇ ਹਾਹਾਕਾਰ ਮਚਾ ਦਿੱਤੀ ਹੈ ਅਤੇ ਆਵਾਜ਼ਾਈ ਨੂੰ ਵੀ ਇਸ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸੇ ਦੌਰਾਨ ਹਵਾਈ ਉਡਾਣਾ ਵੀ ਬੰਦ ਹਨ, ਪਰ ਇਸ ਦੇ ਬਾਵਜੂਦ ਵੀ ਪੰਜਾਬੀਆਂ ਅੰਦਰ ਵਿਦੇਸ਼ ਜਾਣ ਦਾ ਰੁਝਾਨ ਨਹੀਂ ਘਟਿਆ। ਹਾਲਾਤ ਇਹ ਹਨ ਕਿ ਉਹ ਜ਼ਿਆਦਾ ਪੈਸੇ ਖਰਚ ਕਰਕੇ ਵੀ ਵਿਦੇਸ਼ਾਂ ਨੂੰ ਜਾ ਰਹੇ ਹਨ।

ਜ਼ਿਕਰ ਏ ਖਾਸ ਹੈ ਕਿ ਕੈਨੇਡਾ ਨੇ 22 ਅਪ੍ਰੈਲ ਨੂੰ ਭਾਰਤ ਤੋਂ ਸਿੱਧੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ। ਪਰ ਇਸ ਦੇ ਬਾਵਜੂਦ, ਪੰਜਾਬ ਤੋਂ ਕਈ ਵਿਦਿਆਰਥੀ ਮਾਸਕੋ, ਮੈਕਸੀਕੋ, ਸਰਬੀਆ, ਕਤਰ, ਦੁਬਈ ਦੇ ਰਸਤੇ ਦੂਸਰੇ ਦੇਸ਼ਾਂ ਰਾਹੀਂ ਕੈਨੇਡਾ ਪਹੁੰਚ ਰਹੇ ਹਨ।

ਇੱਥੇ ਹੀ ਬੱਸ ਨਹੀਂ ਇਸੇ ਦਰਮਿਆਨ ਜਦੋਂ ਉਹ ਦੂਜੇ ਦੇਸ਼ਾਂ ਤੋਂ ਅੱਗੇ ਜਾਂਦੇ ਹਨ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਜਾਂਦਾ ਹੈ ਅਤੇ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਏ ਜਾਣ ਦੀ ਸੂਰਤ ‘ਚ ਉਨ੍ਹਾਂ ਨੂੰ ਦੂਜੇ ਦੇਸ਼ਾਂ ‘ਚ ਰੁਕਣਾ ਵੀ ਪੈਂਦਾ ਹੈ।

Share This Article
Leave a Comment