ਅਯੁੱਧਿਆ ‘ਚ ਧਾਰਾ 144 ਲਾਗੂ, ਚਾਰੇ ਪਾਸੇ ਵਧਾਈ ਸੁਰਿੱਖਆ !

TeamGlobalPunjab
1 Min Read

ਅਯੁੱਧਿਆ : ਬੀਤੇ ਦਿਨੀਂ ਰਾਮ ਮੰਦਰ ਅਤੇ ਬਾਬਰੀ ਮਸਜਿਦ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਅਹਿਮ ਫੈਸਲਾ ਸੁਣਾਉਂਦਿਆਂ ਮਸਜਿਦ ਲਈ ਵਿਕਲਪੀ ਜ਼ਮੀਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ  ਦੇ ਆਉਣ ਤੋਂ ਬਾਅਦ ਹੁਣ ਬਾਬਰੀ ਮਸਜਿਦ ਢਾਏ ਜਾਣ ਦੀ ਬਰਸੀ ਤੋਂ ਪਹਿਲਾਂ ਅਯੁੱਧਿਆ ਅੰਦਰ ਸੁਰਿੱਖਆ ਦੇ ਤਕੜੇ ਪ੍ਰਬੰਧ ਕੀਤੇ ਗਏ ਹਨ।

ਦੱਸ ਦਈਏ ਕਿ ਇਹ ਘਟਨਾ 6 ਦਸੰਬਰ 1992 ਦੀ ਹੈ ਜਦੋਂ ਬਾਬਰੀ ਮਸਜਿਦ ਢਾਹੀ ਗਈ ਸੀ। ਰਿਪੋਰਟਾਂ ਮੁਤਾਬਿਕ ਅਯੁੱਧਿਆ ਦੇ ਜ਼ਿਲ੍ਹਾ ਕੁਲੈਕਟਰ ਅਨੁਜ ਝਾ ਨੇ ਦੱਸਿਆ ਕਿ ‘ਰੈਡ ਜ਼ੋਨ’ ਉੱਚ ਸੁਰੱਖਿਆ ਜ਼ੋਨ ਵਿੱਚ ਪੈਂਦੇ ਰਾਮਜਨਮਭੂਮੀ ਦੇ ਆਸ ਪਾਸ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅਤੇ ਇਸ ਦੇ ਨੇੜਲੇ ਹੋਰ ਮੁੱਖ ਧਾਰਮਿਕ ਸਥਾਨਾਂ ’ਤੇ ਵੀ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ।

ਰਿਪੋਰਟਾਂ ਮੁਤਾਬਿਕ ਉਨ੍ਹਾਂ ਕਿਹਾ, “ਫੈਸਲਾ ਆਉਣ ਤੱਕ ਅਸੀਂ ਸ਼ਹਿਰ ਅਤੇ ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿੱਚ ਸਖਤ ਨਜ਼ਰ ਰੱਖੀ ਹੁੰਦੀ ਸੀ ਅਤੇ ਬਾਬਰੀ ਮਸਜਿਦ ਦੀ ਵਰ੍ਹੇਗੰਢ (6 ਦਸੰਬਰ) ਤੱਕ ਸੁਰੱਖਿਆ ਦੇ ਸਖਤ ਪ੍ਰਬੰਧ ਰਹਿਣਗੇ।” ਜਿਲ੍ਹਾ ਅਧਿਕਾਰੀਆਂ ਮੁਤਾਬਿਕ 8 ਨਵੰਬਰ ਨੂੰ ਇੱਥੇ ਧਾਰਾ 144 ਲਾਗੂ ਕੀਤੀ ਸੀ ਅਤੇ ਇਹ 28 ਦਸੰਬਰ ਤੱਕ ਲਾਗੂ ਰਹੇਗੀ। ਰਿਪੋਰਟਾਂ ਮੁਤਾਬਿਕ ਪਹਿਲੀ ਵਾਰ ਸ਼ੁੱਕਰਵਾਰ ਨੂੰ ਮੁਸਲਮਾਨਾਂ ਨੇ ਸਖਤ ਸੁਰੱਖਿਆ ਦੇ ਵਿਚਕਾਰ ਨਮਾਜ਼ ਅਦਾ ਕੀਤੀ।

Share this Article
Leave a comment