ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਚੀਜ਼ਾਂ ਅਕਸਰ ਇੰਸਟਾਗ੍ਰਾਮ ‘ਤੇ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਉਸ ਨੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੇ ਜ਼ਰੀਏ ਉਸ ਨੇ ਦੱਸਿਆ ਕਿ ਉਸ ਨੂੰ ਮਿਡਨਾਈਟ ਮਨਚਿੰਗ ਦਾ ਕਿੰਨਾ ਸ਼ੌਂਕ ਹੈ। ਵੀਡੀਓ ਕਾਫੀ ਮਜ਼ੇਦਾਰ ਹੈ ਤੇ ਇਸ ਨੂੰ ਕੁਝ ਹੀ ਦੇਰ ਵਿੱਚ ਲੱਖਾਂ ਲਾਈਕਸ ਤੇ ਸ਼ੇਅਰ ਮਿਲ ਚੁੱਕੇ ਹਨ।
ਵੀਡੀਓ ਵਿੱਚ ਸੋਨਾਕਸ਼ੀ ਸਿਨਹਾ ਅੱਧੀ ਰਾਤ ਨੂੰ ਰਸੋਈ ਤੋਂ ਖਾਣ ਪੀਣ ਦੀਆਂ ਚੀਜ਼ਾਂ ਚੁਰਾਉਂਦੀ ਨਜ਼ਰ ਆ ਰਹੀ ਹੈ। ਉਹ ਲੁਕ ਕੇ ਰਸੋਈ ‘ਚ ਆਉਂਦੀ ਹੈ ਤੇ ਫਿਰ ਕੁਝ ਪੈਕੇਟ ਚਿਪਸ ਤੇ ਹੋਰ ਸਮਾਨ ਲੈ ਕੇ ਉੱਥੋਂ ਭੱਜ ਜਾਂਦੀ ਹੈ।
ਵੀਡੀਓ ਦੇ ਕੈਪਸ਼ਨ ‘ਚ ਸੋਨਾਕਸ਼ੀ ਨੇ ਲਿਖਿਆ, ਫੜੀ ਗਈ!! ਹਾਂ ਹਾਂ ਮੈਂ ਮਿਡ ਨਾਈਟ ਸਨੈਕਰ ਹਾਂ ਬਿਲਕੁਲ ਤੁਹਾਡੀ ਤਰ੍ਹਾਂ। ਸਿਰਫ਼ ਫ਼ਰਕ ਇਹ ਹੈ ਕਿ ਤੁਸੀਂ ਉਸ ਦੀ ਰੀਲ ਨਹੀਂ ਬਣਾਉਂਦੇ। ਕਮੈਂਟ ਬਾਕਸ ‘ਚ ਫੈਨਸ ਨੇ ਸੋਨਾਕਸ਼ੀ ਦੀ ਇਸ ਰੀਲ ‘ਤੇ ਰਿਐਕਸ਼ਨ ਦਿੱਤੇ ਹਨ।
View this post on Instagram