ਅਕਸ਼ੈ ਕੁਮਾਰ ਨੇ ਖੇਤੀ ਕਾਨੂੰਨਾਂ ਦੇ ਹੱਕ ‘ਚ ਕੀਤਾ ਟਵੀਟ ਤਾਂ ਜੈਜ਼ੀ ਬੀ ਨੇ ਦੱਸਿਆ ‘ਫੇਕ ਕਿੰਗ’

TeamGlobalPunjab
2 Min Read

ਚੰਡੀਗੜ੍ਹ: ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਅਮਰੀਕੀ ਪੌਪ ਸਟਾਰ ਰਿਹਾਨਾ, ਐਕਟਰਸ ਮੀਆ ਖਲੀਫਾ ਅਤੇ ਸੋਸ਼ਲ ਐਕਟੀਵਿਸਟ ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਸੀ। ਜਿਸ ‘ਤੇ ਬੌਲੀਵੁੱਡ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ। ਇਨ੍ਹਾਂ ਵਿੱਚ ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਵੀ ਸ਼ਾਮਲ ਹਨ।

ਅਕਸ਼ੈ ਕੁਮਾਰ ਦੇ ਟਵੀਟ ਤੋਂ ਬਾਅਦ ਪੰਜਾਬੀ ਗਾਇਕ ਜੈਜ਼ੀ ਬੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜੈਜ਼ੀ ਬੀ ਨੇ ਅਕਸ਼ੈ ਕੁਮਾਰ ਨੂੰ ‘ਫੇਕ ਕਿੰਗ’ ਐਲਾਨਿਆ ਹੈ। ਜੈਜ਼ੀ ਬੀ ਨੇ ਅਕਸ਼ੈ ਕੁਮਾਰ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ – “ਵਾਹ ਜੀ ਵਾਹ ਭਾਜੀ ਹੋਣੀ ਟਵੀਟ ਕਰ ਰਹੇ ਨੇ, ਦੋ ਮਹੀਨੇ ਕਿਸਾਨ ਸ਼ਾਂਤਮਈ ਧਰਨੇ ਪ੍ਰਦਰਸ਼ਨ ‘ਤੇ ਬੈਠੇ ਸੀ, ਤੁਹਾਡੇ ਕੋਲ ਇੱਕ ਟਵੀਟ ਨਹੀਂ ਹੋਇਆ ਤੇ ਉੱਪਰੋਂ ਪ੍ਰੋਪੇਗੈਂਡਾ ਦੱਸਦੇ ਹੋ, ਤੁਸੀਂ ਸਿੰਘ ਇਜ਼ ਕਿੰਗ ਨਹੀਂ ਹੋ, ਅਸਲੀ ਕਿੰਗ ਧਰਨੇ ‘ਚ ਬੈਠੇ ਹਨ, ਫੇਕ ਕਿੰਗ”

ਅਕਸ਼ੈ ਕੁਮਾਰ ਨੇ ਇਸ ਕਾਨੂੰਨਾਂ ਸਬੰਧੀ ਟਵੀਟ ਕਰ ਲਿਖਿਆ, ”ਕਿਸਾਨ ਸਾਡੇ ਦੇਸ਼ ਦਾ ਇਕ ਬਹੁਤ ਜ਼ਰੂਰੀ ਹਿੱਸਾ ਹਨ। ਇਸ ਮਾਮਲੇ ਦੇ ਹੱਲ ਲਈ ਜਿਹੜੇ ਯਤਨ ਕੀਤੇ ਜਾ ਰਹੇ ਹਨ, ਉਹ ਸਪਸ਼ਟ ਹਨ। ਵਿਵਾਦ ਪੈਦਾ ਕਰਨ ਵਾਲੇ ਲੋਕਾਂ ਵੱਲ ਧਿਆਨ ਦੇਣ ਦੀ ਬਜਾਏ ਆਏ ਇਕ ਦੋਸਤਾਨਾ ਹੱਲ ਦਾ ਸਮਰਥਨ ਕਰੀਏ।”

Share This Article
Leave a Comment