ਨਿਊਜ ਡੈਸਕ: ਲੌਕਡਾਉਨ ਦੌਰਾਨ ਇਕ ਟਰਮ ਲੋਨ ਲੈਣ ਵਾਲਿਆਂ ਲਈ ਦੇਸ਼ ਦੇ ਸਭ ਤੋਂ ਵੱਡੇ ਬੈਂਕ ਵਲੋਂ ਆਪਣੇ ਗਾਹਕਾਂ ਲਈ ਇਕ ਤੋਹਫੇ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਿਕ ਐਸਬੀਆਈ ਨੇ ਮਾਰਜਨ ਕਾਸਟ ਆਫ ਲੈਡਿੰਗ ਰੇਟ (ਐਮਸੀਐਲਆਰ) ਵਿੱਚ ਵੱਡੀ ਕਟੌਤੀ ਕੀਤੀ ਹੈ । ਇਸ ਅਨੁੁਸਾਰ ਐਸਬੀਆਈ ਤੋਂ ਐਮਸੀਐਲਆਰ ਅਧਾਰਤ ਲੋਨ ਲੈਣ ਤੇ ਈਐਮਆਈ ਘੱਟ ਜਾਵੇਗੀ। ਦੱਸਣਯੋਗ ਹੈ ਕਿ ਬੈਂਕ ਦੇ 44 ਕਰੋੜ ਤੋਂ ਵੱਧ ਗਾਹਕ ਹਨ।
ਰਿਪੋਰਟਾਂ ਅਨੁਸਾਰ ਤਾਲਾਬੰਦੀ ਦੌਰਾਨ ਇਹ ਤੀਸਰੀ ਵਾਰ ਹੈ ਜਦੋਂ ਐਸਬੀਆਈ ਨੇ ਗਾਹਕਾਂ ਨੂੰ ਕਰਜ਼ੇ ਜਾਂ ਈਐਮਆਈ ‘ਤੇ ਰਾਹਤ ਦਿੱਤੀ ਹੈ। ਇਸ ਤੋਂ ਪਹਿਲਾਂ ਮਾਰਚ ਦੇ ਅਖੀਰਲੇ ਅਤੇ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ, ਐਸਬੀਆਈ ਨੇ ਵੀ ਰਾਹਤ ਦੇਣ ਦਾ ਐਲਾਨ ਕੀਤਾ ਸੀ।
ਐਸਬੀਆਈ ਨੇ ਵੀਰਵਾਰ ਨੂੰ ਵੱਖ ਵੱਖ ਸਮੇਂ ਲਈ ਐਮਸੀਐਲਆਰ ਵਿਚ 0.15 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ. ਐਮਸੀਐਲਆਰ ਇਕ ਸਾਲ ਦੀ ਮਿਆਦ ਵਿਚ 7.40 ਪ੍ਰਤੀਸ਼ਤ ਤੋਂ ਘਟਾ ਕੇ 7.25 ਪ੍ਰਤੀਸ਼ਤ ਸਾਲਾਨਾ ਕੀਤੀ ਗਈ ਹੈ।. ਇੱਕ ਸਾਲ ਦੀ ਮਿਆਦ ਦੇ ਐਮਸੀਐਲਆਰ ਦੀਆਂ ਦਰਾਂ ਨਿੱਜੀ, ਕਾਰ ਅਤੇ ਘਰੇਲੂ ਕਰਜ਼ੇ ਵਰਗੇ ਕਰਜ਼ਿਆਂ ਦਾ ਮੁੱਖ ਅਧਾਰ ਹਨ।