ਚੰਡੀਗੜ੍ਹ: ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਰਾਜਸਥਾਨ ਫੀਡਰ ਪ੍ਰਾਜੈਕਟ ਦੀ ਰੀਲਾਇਨਿੰਗ ਦੇ ਕੰਮ ਦਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਖੇ ਜਾਇਜ਼ਾ ਲਿਆ ਅਤੇ ਕਿਹਾ ਕਿ ਕਿਸੇ ਵੀ ਠੇਕੇਦਾਰ/ਏਜੰਸੀ ਵੱਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਛੋਟੀਆਂ ਏਜੰਸੀਆਂ/ਸਥਾਨਕ ਠੇਕੇਦਾਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਪ੍ਰਸੰਸਾ ਕੀਤੀ ਪਰ ਹੌਲੀ ਗਤੀ ਕੰਮ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਲਾਟ ਕੀਤੇ ਕੰਮ ਸਮੇਂ ਸਿਰ ਪੂਰੇ ਨਹੀਂ ਕੀਤੇ ਗਏ ਤਾਂ ਸਬੰਧਤ ਠੇਕੇਦਾਰ/ਏਜੰਸੀਆਂ ਵਿਰੁੱਧ ਇਕਰਾਰਨਾਮੇ ਵਿੱਚ ਕੀਤੀਆਂ ਸ਼ਰਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਮੁੱਖ ਇੰਜੀਨੀਅਰ/ ਨਹਿਰਾਂ-1 ਇੰਜ. ਸੰਜੀਵ ਗੁਪਤਾ ਨੇ ਜਲ ਸਰੋਤ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਰਾਜਸਥਾਨ ਫੀਡਰ ਪ੍ਰਾਜੈਕਟ ਦੀ ਰਿਲਾਇਨਿੰਗ ਨਾਲ ਸਬੰਧਤ ਸਾਰੇ ਕੰਮ ਮਿੱਥੀ ਮਿਆਦ ਅੰਦਰ ਮੁਕੰਮਲ ਕੀਤੇ ਜਾਣਗੇ ਅਤੇ ਕੰਮ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਰਾਜਸਥਾਨ ਫੀਡਰ ਪ੍ਰਾਜੈਕਟ ਦੇ ਨਿਰੀਖਣ ਦੌਰਾਨ ਇੰਜ. ਰਾਜੀਵ ਕੁਮਾਰ ਗੋਇਲ-ਸੁਪਰਡੰਟ ਇੰਜੀਨੀਅਰ, ਫਿਰੋਜ਼ਪੁਰ ਨਹਿਰ ਸਰਕਲ ਫਿਰੋਜ਼ਪੁਰ, ਇੰਜ. ਜਸਵਿੰਦਰ ਸਿੰਘ ਭੰਡਾਰੀ-ਸੁਪਰਡੰਟ ਇੰਜੀਨੀਅਰ, ਵਿਜੀਲੈਂਸ ਐਂਡ ਕੁਆਲਿਟੀ ਅਸ਼ੋਰੈਂਸ, ਫਿਰੋਜ਼ਪੁਰ, ਕੈਪਟਨ ਏ.ਐਸ. ਰੰਧਾਵਾ-ਕਾਰਜਕਾਰੀ ਇੰਜੀਨੀਅਰ, ਹਰੀਕੇ ਨਹਿਰ ਡਵੀਜ਼ਨ, ਫਿਰੋਜ਼ਪੁਰ, ਇੰਜ. ਸੁਖਜੀਤ ਸਿੰਘ ਰੰਧਾਵਾ-ਕਾਰਜਕਾਰੀ ਇੰਜੀਨੀਅਰ, ਰਾਜਸਥਾਨ ਫੀਡਰ ਡਵੀਜ਼ਨ ਫਿਰੋਜ਼ਪੁਰ, ਇੰਜ. ਮੁਖਤਿਆਰ ਸਿੰਘ ਰਾਣਾ-ਕਾਰਜਕਾਰੀ ਇੰਜੀਨੀਅਰ, ਅਬੋਹਰ ਨਹਿਰ ਡਵੀਜ਼ਨ, ਅਬੋਹਰ, ਇੰਜ. ਜਗਤਾਰ ਸਿੰਘ-ਕਾਰਜਕਾਰੀ ਇੰਜੀਨੀਅਰ, ਪੂਰਬੀ ਨਹਿਰ ਡਵੀਜ਼ਨ ਫਿਰੋਜ਼ਪੁਰ ਅਤੇ ਇੰਜ. ਸੰਦੀਪ ਕੁਮਾਰ ਗੋਇਲ- ਕਾਰਜਕਾਰੀ ਇੰਜੀਨੀਅਰ, ਵਿਜੀਲੈਂਸ ਐਂਡ ਕੁਆਲਿਟੀ ਅਸ਼ੋਰੈਂਸ ਡਿਵੀਜ਼ਨ, ਫਿਰੋਜ਼ਪੁਰ ਮੌਜੂਦ ਸਨ।
ਫੋਟੋ ਕੈਪਸ਼ਨ- ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਖੇ ਰਾਜਸਥਾਨ ਫੀਡਰ ਪ੍ਰੋਜੈਕਟ ਰੀਲਾਇਨਿੰਗ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ।