ਲੁਧਿਆਣਾ: ਪੰਜਾਬ ਵਿੱਚ ਦੇਸ਼ ਵਿਰੋਧੀ ਤਾਕਤਾਂ ਲਗਾਤਾਰ ਸਰਗਰਮ ਹੁੰਦੀਆਂ ਜਾ ਰਹੀਆਂ ਹਨ। ਮੋਗਾ ਤੋਂ ਬਾਅਦ ਹੁਣ ਲੁਧਿਆਣਾ ਵਿੱਚ ਵੀ ਦੋ ਥਾਵਾਂ ‘ਤੇ ਕੇਸਰੀ ਝੰਡਾ ਲਹਿਰਾਇਆ ਗਿਆ।
ਘਟਨਾ ਨੂੰ ਅੰਜਾਮ ਰਾਏਕੋਟ ਵਿੱਚ ਦਿੱਤਾ ਗਿਆ, ਜਿੱਥੇ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਪਰ ਇੱਕ ਝੰਡਾ ਲਹਿਰਾਇਆ ਗਿਆ। ਦੂਸਰੀ ਵਾਰਦਾਤ ਨੂੰ ਅੰਜਾਮ ਸੜਕ ਕੰਢੇ ਦਿੱਤਾ ਗਿਆ। ਇੱਕ ਪਿੱਲਰ ਦੇ ਨਾਲ ਸੜਕ ਕੰਢੇ ਵੀ ਕੇਸਰੀ ਝੰਡਾ ਲਗਾਇਆ ਗਿਆ। ਇਹ ਦੋਵੇਂ ਘਟਨਾਵਾਂ ਤਹਿਸੀਲ ਰਾਏਕੋਟ ਵਿੱਚ ਵਾਪਰੀਆਂ ਹਨ।
ਕੇਸਰੀ ਝੰਡਾ ਦੇਖੇ ਜਾਣ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਾਣੀ ਵਾਲੀ ਟੈਂਕੀ ਅਤੇ ਸੜਕ ਕੰਢਿਓਂ ਝੰਡਾ ਉਤਾਰ ਦਿੱਤਾ।
ਲੁਧਿਆਣਾ ਤੋਂ ਪਹਿਲਾਂ ਮੋਗਾ ਦੇ ਸਿਵਲ ਸਕੱਤਰੇਤ ਅਤੇ ਮੋਗਾ ਤਹਿਸੀਲ ਕੰਪਲੈਕਸ ਵਿੱਚ ਵੀ ਅਜਿਹਾ ਝੰਡਾ ਲਗਾਇਆ ਗਿਆ ਸੀ। ਸਕੱਤਰੇਤ ਵਿੱਚ ਆਜ਼ਾਦੀ ਦਿਹਾੜੇ ਤੋਂ ਠੀਕ ਇਕ ਦਿਨ ਪਹਿਲਾਂ ਦੋ ਨੌਜਵਾਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।