ਬਰੈਂਪਟਨ: ਦੇਸ਼ ਦੁਨੀਆਂ ਸਣੇ ਜਿੱਥੇ ਕੋਵਿਡ -19 ਕਾਰਨ ਜਿੱਥੇ ਲਾਕਡਾਊਨ ਲੱਗਿਆ ਹੈ ਉੱਥੇ ਹੀ ਪੰਜਾਬੀ ਵਿਦਿਆਰਥੀਆਂ ਵੱਲੋਂ ਵਿਦੇਸ਼ਾਂ ‘ਚ ਹੁਲੜਬਾਜ਼ੀ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਪੰਜਾਬ ਵਿਦਿਆਰਥੀ ਬਰੈਂਪਟਨ ਰੇ ਲਾਅਸਨ / ਮੈਕਲਫਲਿਨ ਰੋਡ ਇੰਡੀਅਨ ਪੰਜਾਬੀ ਬਾਜ਼ਾਰ ਪਲਾਜ਼ਾ ਦੇ ਨੇੜੇ ਉੱਚੀ ਉੱਚੀ ਗੱਡੀਆ ‘ਚ ਗਾਣੇ ਲਾ ਕੇ ਗੇੜੀਆਂ ਮਾਰ ਰਹੇ ਸਨ।
ਪਰ ਬੀਤੇ ਦਿਨੀਂ ਇਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬੇਲੋੜੇ ਚੱਕਰ ਲਗਾਉਣ ਅਤੇ ਉਨ੍ਹਾਂ ਦੀਆਂ ਕਾਰਾਂ ਵਿੱਚ ਵਜਾਏ ਜਾ ਰਹੇ ਜ਼ੋਰਦਾਰ ਗੀਤਾਂ ਲਈ
ਬਰੈਂਪਟਨ ਬਾਏਲਾਅ ਅਤੇ ਪੀਲ ਪੁਲਿਸ ਵੱਲੋਂ ਜੁਆਇੰਟ ਓਪਰੇਸ਼ਨ ਵਿੱਚ ਕਾਰਵਾਈ ਕਰਦਿਆਂ 112 ਟਿਕਟ, 67 ਐਚ ਡਬਲਯੂ ਵਾਈ ਟ੍ਰੈਫਿਕ ਐਕਟ ਜ਼ੁਰਮਾਨੇ, 2 ਅਪਰਾਧਕ ਚਾਰਜ ਅਤੇ 370 ਕਾਰ ਸਟਾਪ ਕੀਤੀਆਂ ਗਈਆਂ।
ਹੁਣ ਸਵਾਲ ਇਹ ਉਠਦਾ ਹੈ ਕਿ ਹਰ ਰੋਜ਼ ਪੰਜਾਬੀ ਵਿਦਿਆਰਥੀ ਅਜਿਹੀ ਹਰਕਤਾਂ ਕਿਉਂ ਕਰ ਰਹੇ ਹਨ ਕੀ ਇਨ੍ਹਾਂ ਦੀ ਪਰਵਰਿਸ਼ ‘ਚ ਕਮੀ ਹੈ? ਇਸ ਮੁੱਦੇ ‘ਤੇ ਸੁਣੋ ਲੋਕਾਂ ਦੇ ਕੀ ਨੇ ਸਵਾਲ ਜਵਾਬ ਸਾਡੇ ਹੇਂਠ ਦਿੱਤੇ ਖਾਸ ਪ੍ਰੋਗਰਾਮ ‘ਚ