ਚੰਡੀਗੜ੍ਹ : ਪੰਜਾਬ ਰੋਡਵੇਜ ਪਨਬੱਸ/ ਪੀ.ਆਰ. ਟੀ.ਸੀ ਦੇ ਕੰਟਰੈਕਟ ਕਾਮਿਆਂ ਨੇ 12 ਅਤੇ 13 ਮਾਰਚ ਨੂੰ ਚੱਕਾ ਜਾਮ ਕਰਨ ਦਾ ਐਲਾਨ ਕਰ ਦਿਤਾ ਹੈ। ਅੱਜ ਤੇ ਭਲਕੇ ਪੰਜਾਬ ਵਿਚ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ।
ਡਿਪੂ ਮੀਤ ਪ੍ਰਧਾਨ ਗੁਰਭੇਜ ਸਿੰਘ ਨੇ ਕਿਹਾ ਕਿ ਲਗਭਗ ਠੇਕੇਦਾਰੀ ਸਿਸਟਮ ਤਹਿਤ ਮੁਲਾਜ਼ਮ 10 -15 ਸਾਲ ਤੋਂ ਸੰਤਾਪ ਹੰਡਾ ਰਹੇ ਨੇ ਹੁਣ ਤੱਕ ਸਰਕਾਰਾ ਹਰ ਵਾਰੀ ਲਾਰੇ ਲਾ ਕੇ ਵੋਟਾਂ ਬਟੋਰ ਲੈਦੀਆ ਹਨ ਪਰ ਪੰਜਾਬ ਦੇ ਨੋਜਵਾਨਾਂ ਦਾ ਸ਼ੋਸਣ ਲਗਾਤਾਰ ਹੋ ਰਿਹਾ ਹੈ। ਪਿਛਲੇ ਸਮੇਂ ਦੀ ਲਗਭਗ ਇੱਕ ਸਾਲ ਦੀ ਤਨਖਾਹ ਦਾ 5% ਏਰੀਅਲ ਵੀ ਪੈਡਿੰਗ ਹੈ । ਵਿਭਾਗ ਅਤੇ ਮਨੇਜਮੈਂਟ ਦਾ ਉਸ ਵੱਲ ਕੋਈ ਵੀ ਧਿਆਨ ਨਹੀਂ ਹੈ । ਇੱਕ ਤਾਂ ਮੁਲਾਜ਼ਮਾਂ ਦੀਆਂ ਪਹਿਲਾਂ ਹੀ ਤਨਖਾਹ ਬਹੁਤ ਘੱਟ ਹਨ ਦੁਸਰੇ ਪਾਸੇ ਬਣਦੇ ਬਕਾਏ ਵੀ ਨਹੀਂ ਦਿੱਤੇ ਜਾਂ ਰਹੇ ਜਦੋ ਕਿ ਮੁਲਾਜ਼ਮਾਂ ਬੱਸ ਦੀ ਘਾਟ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਪਬਲਿਕ ਦੀ ਖੱਜਲ ਖੁਆਰੀ ਨੂੰ ਮੁੱਖ ਰੱਖਦੇ ਹੋਏ ਸਰਕਾਰ ਤੇ ਵਿਭਾਗ ਦਾ ਪੂਰਾ ਸਾਥ ਦੇ ਰਹੇ ਹਨ। ਜੇਕਰ ਸਰਕਾਰ ਤੇ ਮੈਨੇਜਮੈਂਟ ਨੇ ਮੰਗਾ ਦਾ ਹੱਲ ਜਲਦੀ ਨਾ ਕੀਤਾ ਅਤੇ ਮਨੇਜਮੈਂਟ ਵੱਲੋਂ ਤੋੜ ਮਰੋੜ ਕੇ ਪੇਸ਼ ਕੀਤੀ ਗਈ ਮੰਗ ਨੂੰ ਸਹੀ ਨਾ ਕੀਤਾ ਗਿਆ ਤਾਂ ਆਉਣ ਵਾਲੀ 12 ਮਾਰਚ ਨੂੰ ਦੁਪਹਿਰ ਤੋਂ ਸਰਕਾਰੀ ਬੱਸਾਂ ਦੀ ਸਰਵਿਸ ਬੰਦ ਕੀਤੀ ਜਾਵੇਗੀ। ਚੱਕਾ ਜਾਮ ਕੀਤਾ ਜਾਵੇਗਾ ਤੇ 13 ਮਾਰਚ ਨੂੰ ਮੁਹਾਲੀ ਤੋਂ ਵਿਧਾਨ ਸਭਾ ਚੰਡੀਗੜ੍ਹ ਵੱਲ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ ਤੇ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਅਤੇ ਟਰਾਸਪੋਰਟ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।
ਯੂਨੀਅਨ ਦੀ ਸੂਬਾ ਪਧਰੀ ਮੀਟਿੰਗ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਮੂਹ ਡਿੱਪੂਆਂ ਦੇ ਆਗੂ ਹਾਜ਼ਰ ਹੋਏ। ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵਾਰ ਵਾਰ ਮੀਟਿੰਗ ਵਿਚ ਮੰਗਾ ਮੰਨ ਕੇ ਲਾਗੂ ਕਰਨ ਦੀ ਬਜਾਏ ਮੀਟਿੰਗਾਂ ਵਿਚ ਲਾਗੂ ਹੋਏ ਫ਼ੈਸਲਿਆਂ ਨੂੰ ਤੋੜ ਮਰੋੜ ਕੇ ਲਾਗੂ ਕਰ ਰਹੀ ਹੈ।
ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ, ਸੈਕਟਰੀ, ਐੱਮ ਡੀ, ਨਾਲ ਹੋਈ ਮੀਟਿੰਗ ਵਿਚ ਹੋਏ ਫ਼ੈਸਲੇ ਨੂੰ ਹੈੱਡ ਆਫ਼ਿਸ ਦੇ ਕੁੱਝ ਅਧਿਕਾਰੀਆਂ ਵਲੋਂ ਲਾਗੂ ਕਰਨ ਵਿਚ ਦੇਰੀ ਕੀਤੀ ਜਾ ਰਹੀ ਹੈ ਅਤੇ ਸਸਪੈਂਡ ਕੰਟਰੈਕਟ ਮੁਲਾਜ਼ਮਾਂ ਨੂੰ ਆਊਟ ਸੋਰਸ ਤੇ ਠੇਕੇਦਾਰ ਕੋਲ ਭੇਜਿਆ ਜਾ ਰਿਹਾ ਹੈ ਅਤੇ ਹੁਣ ਪੀ.ਆਰ.ਟੀ.ਸੀ ਵਿਚ ਛੁੱਟੀ ਅਤੇ ਰੈਸਟ ਵੀ ਠੇਕੇਦਾਰ ਤੋ ਲੈਣ ਲਈ ਕਿਹਾ ਜਾ ਰਿਹਾ ਹੈ।