ਚੰਡੀਗੜ੍ਹ : ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ 5 ਪੁਲਿਸ ਮੁਲਾਜ਼ਮ ਗੱਡੀ ‘ਚ ‘ਚੜ੍ਹ ਗਈ ਓਏ ਸ਼ਰਾਟੇ ਨਾਲ’ ਗੀਤ ‘ਤੇ ਨੱਚਦੇ ਨਜ਼ਰ ਆ ਰਹੇ ਸਨ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਨੇ ਮਾਸਕ ਵੀ ਨਹੀਂ ਪਹਿਨੇ ਹੋਏ ਸੀ ਤੇ ਨਾਂ ਹੀ ਅਗਲੀਆਂ ਸੀਟਾਂ ਤੇ ਬੈਠੇ ਦੋਹਾਂ ਪੁਲਿਸ ਵਾਲਿਆਂ ਨੇ ਸੀਟ ਬੈਲਟਾਂ ਲਾਈਆਂ ਹੋਈਆਂ ਸਨ।
ਜਦੋਂ ਅਫਸਰਾਂ ਦੇ ਧਿਆਨ ‘ਚ ਇਹ ਵਾਇਰਲ ਵੀਡੀਓ ਆਈ ਤਾਂ ਉਹਨਾਂ ਨੇ ਪੜਤਾਲ ਕੀਤੀ ਤੇ ਅੱਗੇ ਤੋਂ ਅਜਿਹੀ ਲਾਪਰਵਾਹੀ ਨਾਂ ਕਰਨ ਦੀ ਵਾਰਨਿੰਗ ਦੇ ਕੇ ਮੁਲਾਜ਼ਮਾਂ ਨੂੰ ਛੱਡ ਦਿੱਤਾ। ਅਫਸਰਾਂ ਮੁਤਾਬਕ ਇਹ ਪੁਲਿਸ ਵਾਲੇ ਥਾਣਾ ਸਾਰੰਗਪੁਰ ‘ਚ ਤਾਇਨਾਤ ਹਨ ਤੇ ਸਾਥੀ ਇੰਸਪੈਕਟਰ ਦੀ ਰਿਟਾਇਰਮੈਂਟ ਦੀ ਖੁਸ਼ੀ ਮਨਾ ਰਹੇ ਸਨ।
ਇਸ ਤੋਂ ਇਲਾਵਾ ਮਿਲ ਰਹੀ ਜਾਣਕਾਰੀ ਮੁਤਾਬਕ ਕਾਰ ਚਾਲਕ ਤੇ ਕਾਰ ‘ਚ ਸਵਾਰ ਦੂਜੇ ਪੁਲਿਸ ਮੁਲਾਜ਼ਮ ਦਾ ਸੀਟ ਬੈਲਟ ਦਾ ਚਲਾਨ ਕੱਟਿਆ ਗਿਆ ਹੈ।
ਵੀਡੀਓ