ਬੇਅਦਬੀ ਘਟਨਵਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਮੀਟਿੰਗ, ਧਾਰਮਿਕ ਅਸਥਾਨਾਂ ਲਈ ਜਾਰੀ ਕੀਤੇ ਨਿਰਦੇਸ਼

TeamGlobalPunjab
1 Min Read

ਜਲੰਧਰ: 2 ਦਿਨ ਪਹਿਲਾਂ ਹੋਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਮਾਮਲੇ ਸਬੰਧੀ ਪੰਜਾਬ ਪੁਲਿਸ ਵੱਲੋਂ ਗੁਰਦੁਆਰਾ ਕਮੇਟੀ, ਮੰਦਿਰ ਕਮੇਟੀ, ਚਰਚ ਕਮੇਟੀ ਅਤੇ ਮਸਜਿਦ ਕਮੇਟੀ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਪੁਲਿਸ ਅਧਿਕਾਰੀਆਂ ਨੇ ਸਮੂਹ ਧਾਰਮਿਕ ਅਸਥਾਨਾਂ ਦੇ ਵਰਕਰਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਅਤੇ ਆਦੇਸ਼ ਜਾਰੀ ਕੀਤੇ ਕਿ ਸਾਰੇ ਹੀ ਧਾਰਮਿਕ ਸਥਾਨਾਂ ਤੇ ਸੀ.ਸੀ.ਟੀ.ਵੀ. ਕੈਮਰੇ ਲੱਗਣੇ ਚਾਹੀਦੇ ਹਨ।

ਇਸ ਮੌਕੇ ਜਲੰਧਰ ਦੇ ਏ.ਡੀ.ਸੀ.ਪੀ ਨੇ ਆਖਿਆ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਧਾਰਮਿਕ ਸਥਾਨਾਂ ਦੇ ਨੇੜੇ ਮਿਲਦਾ ਹੈ ਤਾਂ ਉਸ ਦੀ ਸ਼ਨਾਖ਼ਤ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਪੁਲਿਸ ਆਪਣਾ ਕੰਮ ਪੂਰਾ ਕਰ ਸਕੇ।

Share This Article
Leave a Comment