ਪੰਜਾਬ ਦੀ ਪਹਿਲੀ ਆਨਲਾਈਨ ਰੁਜ਼ਗਾਰ ਮੋਬਾਇਲ ਐਪ ਦੀ ਹੋਈ ਸ਼ੁਰੂਆਤ

TeamGlobalPunjab
1 Min Read

ਹੁਸ਼ਿਆਰਪੁਰ:- ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਕ ਪਹਿਲ ਕਰਦਿਆਂ ਪੰਜਾਬ ਦੀ ਪਹਿਲੀ ਆਨਲਾਈਨ ਰੁਜ਼ਗਾਰ ਮੋਬਾਇਲ ਐਪ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਡੀ.ਬੀ.ਈ.ਈ. ਆਨਲਾਈਨ ਨਾਮ ਤੋਂ ਇਸ ਮੋਬਾਇਲ ਐਪ ਦੀ ਸ਼ੁਰੂਆਤ ਕੀਤੀ ਗਈ।

ਰਿਆਤ ਨੇ ਕਿਹਾ ਕਿ ਇਸ ਐਪ ਨੇ ਨੌਜਨਾਵਾਂ ਨੂੰ ਇੱਕ ਇਸ ਤਰ੍ਹਾਂ ਦਾ ਮੰਚ ਪ੍ਰਦਾਨ ਕੀਤਾ ਹੈ, ਜਿਸ ਰਾਹੀਂ ਉਹ ਕਿਤੇ ਵੀ ਬੈਠੇ ਡਿਜੀਟਲ ਮਾਧਿਅਮ ਨਾਲ ਨਾ ਸਿਰਫ ਨੌਕਰੀਆਂ ਦੇ ਲਈ ਜਾਣਕਾਰੀ ਹਾਸਲ ਕਰਕੇ ਬੇਨਤੀ ਪੱਤਰ ਦੇ ਸਕਣਗੇ, ਸਗੋਂ ਸਵੈ ਰੁਜ਼ਗਾਰ ਸ਼ੁਰੂ ਕਰਨ ਦੇ ਲਈ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਿਤ ਕਰਜਾ ਸਬੰਧੀ ਬੇਨਤੀ ਪੱਤਰ ਵੀ ਕਰ ਸਕਣਗੇ।

ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਗੁਗਲ ਪਲੇਅ ਸਟੋਰ ਜਾਂ ਐਪ ਸਟੋਰ ’ਤੇ ਜਾ ਕੇ ਇਸ ਐਪ ਨੂੰ ਡਾਊਨਲੋਡ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਐਪ ਨੂੰ ਸ਼ੁਰੂ ਕਰਨ ਦਾ ਕਰੈਡਿਟ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੀ ਟੀਮ ਨੂੰ ਜਾਂਦਾ ਹੈ। ਇਸ ਐਪ ਦੇ ਸਬੰਧ ‘ਚ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ।

Share This Article
Leave a Comment