ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਕੱਤਰੇਤ ‘ਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ 6ਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਦੇ ਹੋਏ ਮੁਲਾਜ਼ਮਾਂ ਦੀ ਤਨਖ਼ਾਹ ਤੇ ਵਾਹਨ ਭੱਤਾ ਕੀਤਾ ਦੁੱਗਣਾ

TeamGlobalPunjab
1 Min Read

ਚੰਡੀਗੜ੍ਹ (ਬਿੰਦੂ ਸਿੰਘ) : ਪੰਜਾਬ ਸਰਕਾਰ ਵੱਲੋਂ ਪੰਜਾਬ ਸਕੱਤਰੇਤ ‘ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਤਨਖਾਹ 6ਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਦੇ ਹੋਏ, ਉਸ ਮੁਤਾਬਕ ਦੁੱਗਣੀ ਕੀਤੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ਜੁਲਾਈ 1 ਤੋਂ ਲਾਗੂ ਮੰਨੇ ਜਾਣਗੇ।

ਇਸ ਦੇ ਨਾਲ ਹੀ ਛੇਵੇਂ ਵੇਤਨ ਕਮਿਸ਼ਨ ਦੇ ਮੁਤਾਬਕ ਵਾਹਨ ਅਲਾਊਂਸ ‘ਚ ਵੀ ਵਾਧਾ ਕਰਦੇ ਹੋਏ ਦੁੱਗਣਾ ਕੀਤਾ ਜਾ ਰਿਹਾ ਹੈ । ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਨੂੰ ਅਜੇ ਤੱਕ 300 ਰੁਪਏ ਪ੍ਰਤੀ ਮਹੀਨਾ ਵਾਹਨ ਅਲਾਊਂਸ ਦਿੱਤਾ ਜਾਂਦਾ ਸੀ ਤੇ ਹੁਣ ਉਸ ਨੂੰ ਦੁੱਗਣਾ ਕਰਕੇ 600 ਰੁਪਏ ਦਿੱਤਾ ਜਾਵੇਗਾ। ਇਸੇ ਤਰ੍ਹਾਂ 6ਵੇਂ ਵੇਤਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਦੇ ਹੋਏ ਮੁਲਾਜ਼ਮਾਂ ਨੂੰ ਮਿਲਣ ਵਾਲੇ ਮੋਬਾਇਲ ਅਲਾਊਂਸ ਨੂੰ ਵੱਖ-ਵੱਖ ਲੈਵਲ ਦੇ ਮੁਲਾਜ਼ਮਾਂ ਲਈ ਫਿਕਸ ਕੀਤਾ ਜਾ ਰਿਹਾ ਹੈ।

ਜਾਰੀ ਪੱਤਰ ਮੁਤਾਬਕ ਪੇਅ ਮੈਟ੍ਰਿਕਸ ਲੈਵਲ 16 ਤੋਂ 31 ਵਾਲੇ ਮੁਲਾਜ਼ਮਾਂ ਨੂੰ 1000 ਰੁਪਏ, ਲੈਵਲ 11 ਤੋਂ 15 ਵਾਲੇ ਮੁਲਾਜ਼ਮਾਂ ਨੂੰ 600 ਰੁਪਏ ਤੇ ਲੈਵਲ 1 ਤੋਂ ਲੈ ਕੇ 10 ਦੇ ਵਿਚਕਾਰ ਆਉਣ ਵਾਲੇ ਮੁਲਾਜ਼ਮਾਂ ਨੂੰ 500 ਰੁਪਏ ਫਿਕਸਡ ਮੋਬਾਇਲ ਅਲਾਊਂਸ ਦਿੱਤਾ ਜਾਵੇਗਾ। ਜਾਰੀ ਲਿਖਤ ਹੁਕਮਾਂ ਮੁਤਾਬਕ ਇਹ ਸਾਰੀਆਂ ਸਿਫ਼ਾਰਸ਼ਾਂ 1 ਜੁਲਾਈ 2021 ਤੋਂ ਲਾਗੂ ਮੰਨੀਆਂ ਜਾਣਗੀਆਂ।

Share This Article
Leave a Comment