‘ਮਿਸ਼ਨ ਫਤਿਹ’ ਗੀਤ ‘ਚ ਅਮਿਤਾਭ ਬੱਚਨ, ਗੁਰਦਾਸ ਮਾਨ ਸਣੇ ਹੋਰ ਦਿੱਗਜ ਸ਼ਖਸਿਅਤਾਂ ਨੇ ਦਿੱਤਾ ਸੰਦੇਸ਼

TeamGlobalPunjab
2 Min Read

ਚੰਡੀਗੜ੍ਹ: ਕੋਰੋਨਾ ਦੇ ਖਿਲਾਫ ਜੰਗ ਜਿੱਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਫਤਿਹ ਗੀਤ ਲਾਂਚ ਕੀਤਾ। ਇਸ ਗੀਤ ਵਿੱਚ ਅਦਾਕਾਰ ਅਮਿਤਾਭ ਬੱਚਨ ਸਣੇ ਕਪਿਲ ਦੇਵ , ਮਿਲਖਾ ਸਿੰਘ, ਕਰੀਨਾ ਕਪੂਰ, ਗੁਰਦਾਸ ਮਾਨ, ਹਰਭਜਨ ਸਿੰਘ ਆਦਿ ਨੇ ਸੁਨੇਹਾ ਦਿੱਤਾ ਹੈ। ਸਿਨੇਮਾ ਅਤੇ ਖੇਡ ਜਗਤ ਨਾਲ ਜੁੜੀ ਸ਼ਖਸਿਅਤਾਂ ਨੇ ਕੋਰੋਨਾ ਵਾਇਰਸ ਨੂੰ ਹਰਾਉਣ ਅਤੇ ਪੰਜਾਬ ਨੂੰ ਬਚਾਉਣ ਲਈ ਸੰਕਲਪ ਅਤੇ ਅਨੁਸ਼ਾਸਨ ‘ਤੇ ਜ਼ੋਰ ਦਿੱਤਾ ਹੈ।

ਗੀਤ ਵਿੱਚ ਸੋਨੂ ਸੂਦ ਦੇ ਨਾਲ – ਨਾਲ ਪੰਜਾਬ ਪੁਲਿਸ ਦੇ ਏਐਸਆਇ ਹਰਜੀਤ ਸਿੰਘ ਅਤੇ ਟਿਕਟਾਕ ਸਟਾਰ ਨੂਰ ਵੀ ਸ਼ਾਮਲ ਹਨ। ਪੰਜਾਬੀ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਬੀ.ਪਰਾਕ ਨੇ ਗੀਤ ਗਾਇਆ ਹੈ। ਗੀਤ ਵਿੱਚ ਸੋਹਾ ਅਲੀ ਖ਼ਾਨ, ਰਣਦੀਪ ਹੁੱਡਾ, ਗਿੱਪੀ ਗਰੇਵਾਲ, ਐਮੀ ਵਿਰਕ, ਜੈਜ਼ੀ ਬੀ, ਪੰਮੀ ਬਾਈ ਆਦਿ ਨੇ ਵੀ ਸੁਨੇਹਾ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਫੇਸਬੁੱਕ ਪੇਜ ‘ਤੇ ਅਪਲੋਡ ਕੀਤਾ ਗਿਆ ਇਹ ਗੀਤ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ , ਬਾਹਰ ਜਾਂਦੇ ਸਮੇਂ ਮਾਸਕ ਪਹਿਨਣ ਅਤੇ ਨੇਮੀ ਤੌਰ ਉੱਤੇ ਹੱਥ ਧੋਣੇ ਦਾ ਸੁਨੇਹਾ ਦੇਣ ਲਈ ਚੰਗੀ ਪਹਿਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਹਾਲੇ ਤੱਕ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਰਹਿਣ ਅਤੇ ਸੋਸ਼ਲ ਡਿਸਟੈਂਸਿੰਗ ਦੇ ਸਾਰੇ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਵੱਖ – ਵੱਖ ਵਿਭਾਗ ਮਿਸ਼ਨ ਫਤਿਹ ਅਨੁਸਾਰ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕੰਮ ਕਰਨਗੇ, ਸਭ ਨੂੰ ਦੱਸਣਗੇ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਕੋਰੋਨਾ ਤੋਂ ਰੱਖਿਆ ਲਈ ਆਪਣੀ ਜੀਵਨ ਸ਼ੈਲੀ ਵਿੱਚ ਛੋਟੇ – ਛੋਟੇ ਜ਼ਰੂਰੀ ਬਦਲਾਅ ਕਰਨ।

Share This Article
Leave a Comment