ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਲਗਾਤਾਰ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸਮਰਥਨ ਦੇਣ ਅੱਜ ਗੁਰਦਾਸ ਮਾਨ ਸਿੰਘੂ ਬਾਰਡਰ ‘ਤੇ ਪੁੱਜੇ। ਇਸ ਦੌਰਾਨ ਗੁਰਦਾਸ ਮਾਨ ਨੂੰ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨ ਪਿਆ ਤੇ ਉਨ੍ਹਾਂ ਨੇ ਮਾਨ ਨੂੰ ਸਟੇਜ ਤੋਂ ਬੋਲਣ ਦੀ ਇਜ਼ਾਜਤ ਨਹੀਂ ਦਿੱਤੀ। ਜਿਸ ਤੋਂ ਬਾਅਦ ਗੁਰਦਾਸ ਮਾਨ ਕਿਸਾਨਾਂ ਤੋਂ ਹੱਥ ਜੋੜ ਕੇ ਮੁਆਫੀ ਮੰਗਦੇ ਹੋਏ ਕੰਨਾਂ ਨੂੰ ਹੱਥ ਲਾ ਕੇ ਉੱਥੇ ਹੀ ਬੈਠ ਗਏ।
ਸਟੇਜ ਤੋਂ ਸੰਬੋਧਨ ਕਰ ਰਹੇ ਕਿਸਾਨ ਆਗੂਆਂ ਨੇ ਗੁਰਦਾਸ ਮਾਨ ਨੂੰ ਸਟੇਜ ‘ਤੇ ਆ ਕੇ ਬੋਲਣ ਲਈ ਕਿਹਾ, ਜਦੋਂ ਮਾਨ ਸਟੇਜ ਵੱਲ੍ਹ ਵਧਣ ਲੱਗੇ ਤਾਂ ਲੋਕਾਂ ਨੇ ਰੌਲਾ ਪਾ ਦਿੱਤਾ ਅਤੇ ਗੁਰਦਾਸ ਮਾਨ ਨੂੰ ਸਟੇਜ ‘ਤੇ ਨਹੀਂ ਜਾਣ ਦਿੱਤਾ ਗਿਆ।