ਅਕਾਲੀ ਦਲ ਵੱਲੋਂ ਜਬਰ-ਜਨਾਹ ਦੇ ਮਾਮਲੇ ’ਚ ਬੈਂਸ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਵਿਸ਼ਾਲ ਰੋਸ ਮੁਜ਼ਾਹਰਾ

TeamGlobalPunjab
4 Min Read

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੁਲਿਸ ਕਮਿਸ਼ਨਰ ਦੇ ਦਫਤਰ ਮੂਹਰੇ ਵਿਸ਼ਾਲ ਰੋਸ ਮੁਜ਼ਾਹਰਾ ਕਰਕੇ ਜਬਰ ਜਨਾਹ ਦੇ ਕੇਸ ਦੇ ਦੋਸ਼ੀ ਸਿਮਰਜੀਤ ਬੈਂਸ ਨੁੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।

ਪਾਰਟੀ ਨੇ ਐਲਾਨ ਕੀਤਾ ਕਿ ਜੇਕਰ ਸਿਮਰਜੀਤ ਬੈਂਸ ਨੂੰ ਕੱਲ੍ਹ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਫਿਰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਰਿਹਾਇਸ਼ ਦਾ ਘਿਰਾਓ ਕਰ ਕੇ ਆਪਣਾ ਸੰਘਰਸ਼ ਹੋਰ ਤੇਜ਼ ਕਰੇਗੀ ਕਿਉਂਕਿ ਮੰਤਰੀ ਆਸ਼ੂ ਹੀ ਸੱਤ ਮਹੀਨਿਆਂ ਤੋਂ ਬੈਂਸ ਦਾ ਬਚਾਅ ਕਰ ਰਹੇ ਹਨ।

ਅਕਾਲੀ ਦਲ ਨੇ ਇਹ ਵੀ ਮੰਗ ਕੀਤੀ ਕਿ ਨਵਜੋਤ ਸਿੱਧੂ, ਸੁਖਪਾਲ ਖਹਿਰਾ ਤੇ ਆਮ ਆਦਮੀ ਪਾਰਟੀ ਪੰਜਾਬੀਆਂ ਨੂੰ ਦੱਸਣ ਕਿ ਉਹ ਇਸ ਮਾਮਲੇ ’ਤੇ ਚੁੱਪ ਕਿਉਂ ਹਨ ਅਤੇ ਦੱਸਣ ਕਿ ਕੀ ਉਹ ਬਲਾਤਕਾਰੀ ਦੇ ਨਾਲ ਹਨ ਤੇ ਨਹੀਂ ਚਾਹੁੰਦੇ ਕਿ ਪੀੜਤ ਨੁੰ ਨਿਆਂ ਮਿਲੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਤੇ ਹੀਰਾ ਸਿੰਘ ਗਾਬੜੀਆ ਨੇ ਇਹ ਵੀ ਮੰਗ ਕੀਤੀ ਕਿ ਸਿਮਰਜੀਤ ਸਿੰਘ ਬੈਂਸ ਦੀ ਵਿਧਾਨ ਸਭਾ ਦੀ ਮੈਂਬਰੀ ਵੀ ਰੱਦ ਕੀਤੀ ਜਾਵੇ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਵੱਖਰੇ ਤੌਰ ’ਤੇ ਕਾਰਵਾਈ ਕਰਨਗੇ।

ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ ਤੇ ਕਾਨੂੰਨ ਦੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਕੇਸ ਨੇ ਸਾਬਤ ਕੀਤਾ ਹੈ ਕਿ ਕਾਂਗਰਸ ਸਰਕਾਰ ਵਿਚ ਮਹਿਲਾਵਾਂ ਦੀ ਪਤ ਸੁਰੱਖਿਅਤ ਨਹੀਂ ਹੈ। ਸਿਮਰਜੀਤ ਬੈਂਸ ਵਰਗੇ ਗੁੰਡੇ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਤੇ ਉਹਨਾਂ ਦਾ ਜਿਣਸੀ ਸੋਸ਼ਣ ਕਰਦੇ ਹਨ ਪਰ ਕਾਂਗਰਸ ਪਾਰਟੀ ਉਹਨਾਂ ਖਿਲਾਫ ਇਸ ਲਈ ਕਾਰਵਾਈ ਨਹੀਂ ਕਰਦੀ ਕਿਉਂਕਿ ਉਸਨੂੰ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪੁਸ਼ਤ ਪਨਾਹੀ ਹਾਸਲ ਹੈ।

ਸਰਦਾਰ ਗਰੇਵਾਲ ਨੇ ਕਿਹਾ ਕਿ ਇਸੇ ਤਰੀਕੇ ਲੁਧਿਆਣਾ ਪੁਲਿਸ ਨੇ ਵੀ ਜਬਰ ਜਨਾਹ ਦੇ ਕੇਸਾਂ ਵਿਚ ਸੁਪਰੀਤ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ। ਸੁਪਰੀਮ ਕੋਰਟ ਦੀ ਹਦਾਇਤ ਹੈ ਕਿ ਜਬਰ ਜਨਾਹ ਦੀÇ ਸ਼ਕਾਇਤ ਪ੍ਰਾਪਤ ਹੋਣ ਦੇ 72 ਘੰਟਿਆਂ ਦੇ ਅੰਦਰ ਅੰਦਰ ਐਫ ਆਈ ਆਰ ਦਰਜ ਕੀਤੀ ਜਾਵੇ ਅਤੇ ਜਬਰ ਜਨਾਹ ਦੇ ਹਾਈ ਪ੍ਰੋਫਾਈਲ ਕੇਸਾਂ ਦੀ ਸੁਣਵਾਈ ਤਿੰਨ ਮਹੀਨਿਆਂ ਅੰਦਰ ਮੁਕੰਮਲ ਕੀਤੀ ਜਾਵੇ। ਉਹਨਾਂ ਕਿਹਾ ਕਿ ਲੁਧਿਆਣਾ ਪੁਲਿਸ ਦੱਸੇ ਕਿ ਉਸਨੇ ਪਿਛਲੇ 7 ਮਹੀਨਿਆਂ ਵਿਚ ਕੇਸ ਦੀ ਕੀ ਜਾਂਚ ਕੀਤੀ ਹੈ ਤੇ ਇਸਨੇ ਲੋਕ ਇਨਸਾਫ ਪਾਰਟੀ ਦੇ ਆਗੂ ਖਿਲਾਫ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ।

ਸਰਦਾਰ ਸ਼ਰਨਜੀਤ ਢਿੱਲੋਂ ਨੇ ਪ੍ਰਸਿੱਧ ਵਕੀਲ ਤੇ ਸੀਨੀਅਰ ਅਕਾਲੀ ਆਗੂ ਹਰੀਸ਼ ਰਾਏ ਢਾਂਡਾ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਜਿਹਨਾਂ ਦੇ ਯਤਨਾਂ ਨਾਲ ਸਿਮਰਜੀਤ ਬੈਂਸ ਦੇ ਖਿਲਾਫ ਕੇਸ ਦਰਜ ਹੋਇਆ ਹੈ। ਸ੍ਰੀ ਢਾਂਡਾ, ਜੋ ਪੀੜਤ ਦੇ ਵਕੀਲ ਹਨ, ਨੇ ਕਿਹਾ ਕਿ ਉਹ ਇਸ ਕੇਸ ਨੂੰ ਇਸਦੇ ਤਰਕਸੰਗਤ ਨਤੀਜੇ ਤੱਕ ਲੈ ਕੇ ਜਾਣਗੇ।

ਉਹਨਾਂ ਕਿਹਾ ਕਿ ਅਸੀਂ ਲੁਧਿਆਣਾ ਪੁਲਿਸ ਵੱਲੋਂ ਅਹਿਮ ਸਬੂਤ ਨਸ਼ਟ ਕੀਤੇਜਾਣ ਦਾ ਮਾਮਲਾ ਵੀ ਚੁੱਕਾਂਗੇ। ਉਹਨਾਂ ਕਿਹਾ ਕਿ ਪਾਰਟੀ ਇਕ ਹੋਰ ਮਹਿਲਾ ਸ਼ਿਕਾਇਤਾਂ ਦਾ ਕੇਸ ਵੀ ਚੁੱਕੇਗੀ ਜਿਸਨੇ ਦੋਸ਼ ਲਗਾਏ ਹਨ ਕਿ ਬੈਂਸ ਨੇ ਉਸਦਾ ਜਿਣਸੀ ਸੋਸ਼ਣ ਕੀਤਾ ਹੈ ਤੇ ਹੁਣ ਬੈਂਸ ਵੱਲੋਂ ਜਬਰ ਜਨਾਹ ਤੇ ਜਿਣਸੀ ਸੋਸ਼ਣ ਦਾ ਸ਼ਿਕਾਰ ਹੋਈਆਂ ਹੋਰ ਮਹਿਲਾਵਾਂ ਵੀਅੱਗੇ ਆਉਣਗੀਆਂ।

ਇਸ ਦੌਰਾਨ ਹੀਰਾ ਸਿੰਘ ਗਾਬੜੀਆ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਬੈਂਸ ਇਕ ਗੁੰਡਾ ਹੈ ਪਰ ਉਸਦੇ ਖਿਲਾਫ ਪਿਛਲੇ ਸਾਢੇ ਚਾਰ ਸਾਲਾਂ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਉਹ ਮੰਤਰੀ ਭਾਰਤ ਭੂਸ਼ਣ ਆਸ਼ੁ ਦਾ ਨਜ਼ਦੀਕੀ ਹੈ। ਉਹਨਾਂ ਕਿਹਾ ਕਿ ਜੇਕਰ ਸਥਾਨਕ ਪੁਲਿਸ ਨੇ ਉਸਨੁੰ ਗ੍ਰਿਫਤਾਰ ਨਾ ਕੀਤਾ ਤਾਂ ਫਿਰ ਅਕਾਲੀ ਵਰਕਰ ਲੋਕ ਇਨਸਾਫ ਪਾਰਟੀ ਦੇ ਆਗੂ ਨੁੰ ਘੜੀਸ ਕੇ ਪੁਲਿਸ ਥਾਣੇ ਲੈ ਜਾਣਗੇ।

Share This Article
Leave a Comment