ਪਾਵਰਕਾਮ ਸੀ.ਐੱਚ.ਬੀ ਠੇਕਾ ਕਾਮਿਆਂ ਦੀ ਜਥੇਬੰਦੀ ਵਲੋਂ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ

TeamGlobalPunjab
3 Min Read

ਚੰਡੀਗੜ੍ਹ: ਪਾਵਰਕਾਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਿਤੀ 19 ਅਗਸਤ 2020 ਅਤੇ 2 ਸਤੰਬਰ 2020 ਨੂੰ ਹੋਈ ਕਿਰਤ ਮੰਤਰੀ ਨਾਲ ਮੀਟਿੰਗ ਦਾ ਸਾਰਾ ਰੀਵਿਓ ਕੀਤਾ। ਮੀਟਿੰਗ ਵਿੱਚ ਵੱਖ-ਵੱਖ ਸਰਕਲ ਡਵੀਜ਼ਨ ਪ੍ਰਧਾਨ/ਸਕੱਤਰ ਨੇ ਸ਼ਮੂਲੀਅਤ ਕੀਤੀ।

ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਜਰਨਲ ਸਕੱਤਰ ਵਰਿੰਦਰ ਸਿੰਘ ਜੁਆਇੰਟ ਸਕੱਤਰ ਅਜੇ ਕੁਮਾਰ, ਸੀਨੀਅਰ ਮੀਤ ਪ੍ਰਧਾਨ ਚੋਧਰ ਸਿੰਘ, ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਾਵਰਕਾਮ ਸੀ.ਐੱਚ.ਬੀ ਠੇਕਾ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਕਿਰਤ ਕਮਿਸ਼ਨਰ ਪੰਜਾਬ ਮੋਹਾਲੀ ਦਫਤਰ ਅੱਗੇ ਵੱਡੇ ਇੱਕਠ ਕਰ ਪੰਜਾਬ ਸਰਕਾਰ ਕਿਰਤ ਵਿਭਾਗ ਅਧਿਕਾਰੀਆਂ ਤੇ ਕਿਰਤ ਮੰਤਰੀ ਤੇ ਪਾਵਰਕਾਮ ਮਨੇਜਮੈੰਟ ਖਿਲਾਫ਼ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ।

ਮਿਤੀ 18 ਅਗਸਤ ਦੇ ਧਰਨੇ ਦੋਰਾਨ 19 ਅਗਸਤ ਨੂੰ ਚੇਅਰਮੈਨ ਵੈਨੂ ਪ੍ਰਸਾਦ ਅਤੇ 2 ਸਤੰਬਰ ਨੂੰ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਵਲੋਂ ਜਥੇਬੰਦੀ ਆਗੂਆਂ ਨਾਲ ਕਿਰਤ ਭਵਨ ਵਿਖੇ ਮੀਟਿੰਗ ਕ ਹੋਈ ਜਿਸ ਵਿੱਚ ਕਿਰਤ ਮੰਤਰੀ ਤੇ ਪਾਵਰਕਾਮ ਮਨੇਜਮੈੰਟ ਵਲੋਂ ਸੀ.ਐੱਚ.ਬੀ ਠੇਕਾ ਕਾਮਿਆਂ ਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਗਿਆ ਸੀ ਜਿਵੇਂ ਕਿ ਛਾਟੀਂ ਪੱਕੇ ਤੋ ਰੱਦ ਕਰਨ, ਕੱਢੇ ਕਾਮੇ ਤੁਰੰਤ ਬਹਾਲ ਕਰਨ, ਕਰੰਟ ਦੋਰਾਨ ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜਾ ਅਤੇ ਨੋਕਰੀ ਦਾ ਪ੍ਰਬੰਧ ਕਰਨ, ਮੁਆਵਜੇ ਵਿੱਚ ਵਾਧਾ ਕਰਨ, ਕਿਰਤ ਕਾਨੂੰਨ ਲਾਗੂ ਕਰਨ, ਈ.ਐੱਸ.ਆਈ ਰਾਹੀਂ ਕੱਢੇ ਕਾਮਿਆਂ ਅੱਧੀ ਤਨਖਾਹ ਜਾਰੀ ਕਰਵਾਉਣ, ਹਾਦਸਿਆਂ ਨੂੰ ਰੋਕਣ ਲਈ ਟ੍ਰਨਿੰਗ ਦਾ ਪ੍ਰਬੰਧ ਕਰਨ, ਵਿਭਾਗ ਲੈ ਕੇ ਰੈਗੂਲਰ ਕਰਨ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਕਰਨ ਬਾਰੇ ਸਹਿਮਤੀ ਹੋਈ।

ਜਿਸ ਵਿੱਚ ਕਿਰਤ ਮੰਤਰੀ ਵਲੋਂ 2 ਅਕਤੂਬਰ 2020 ਤੱਕ ਮੰਗਾਂ ਲਾਗੂ ਕਰਨ ਲਈ ਮਨੇਜਮੈਂਟ ਚੇਅਰਮੈਨ ਵੇਨੂ ਪ੍ਰਸਾਦ, ਪ੍ਰਬੰਧਕੀ ਡਾਇਰੈਕਟਰ ਆਰ.ਪੀ ਪਾਂਡਵ, ਉੱਪ ਸਕੱਤਰ ਆਈ ਆਰ ਤੇ ਪ੍ਰਮੁੱਖ ਸਕੱਤਰ ਕਿਰਤ ਵਿਭਾਗ ਬੀ.ਕੇ ਜੰਜੂਆ, ਕਿਰਤ ਕਮਿਸ਼ਨਰ ਪੰਜਾਬ ਮੋਹਾਲੀ ਨੂੰ ਮੰਗਾਂ ਨੂੰ ਲਾਗੂ ਕਰਨ ਕਿਹਾ ਗਿਆ ਅਤੇ ਜਥੇਬੰਦੀਆਂ ਆਗੂਆਂ ਨੂੰ 2 ਅਕਤੂਬਰ 2020 ਨੂੰ ਦੁਆਰਾ ਮੀਟਿੰਗ ਲਈ ਬੁਲਾਇਆ ਗਿਆ ਹੈ। ਸੰਘਰਸ਼ਾਂ ਦੇ ਅਖਾੜੇ ਭਖਾਉਣ ਲਈ ਥੱਲੇ ਮੀਟਿੰਗ ਕਰ ਪ੍ਰੈੱਸ ਕਵਿਰੈਜ ਜਾਰੀ ਰਹੇ ਗਈ ਅਤੇ ਕਿਰਤ ਕਮਿਸ਼ਨਰ ਪੰਜਾਬ ਮੋਹਾਲੀ ਅਤੇ ਪਾਵਰਕਾਮ ਚੇਅਰਮੈਨ ਨੂੰ ਮੰਗਾਂ ਬਾਰੇ ਡੈਪੂਟੇਸ਼ਨ ਲਈ ਵੀ ਮਿਲਿਆ ਜਾਵੇਗਾ। ਜੇਕਰ ਕਿਰਤ ਵਿਭਾਗ ਮੰਤਰੀ ਅਤੇ ਪਾਵਰਕਾਮ ਮਨੇਜਮੈੰਟ ਕੀਤੇ ਵਆਦੇ ਤੋਂ ਭੱਜੀ ਤਾਂ ਸੀ.ਅੈੱਚ.ਬੀ ਠੇਕਾ ਕਾਮੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣ ਗਏ।

ਕਿਸਾਨ-ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਖੇਤੀ ਅਰਡੀਨਸ ਬਿਲ ਅਤੇ ਬਿਜਲੀ ਬਿਲ 2020 ਨੂੰ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਲਈ ਸੜਕਾਂ ਉਤਰੀ ਹੋਈਆਂ ਜਿਸ ਵਿੱਚ ਜਥੇਬੰਦੀ ਵਲੋਂ ਪੂਰਜੋਰ ਹਮਾਇਤ ਕਰਦੇ ਹੋਏ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਖੇਤੀ ਅਰਡੀਨਸ ਅਤੇ ਬਿਜਲੀ ਬਿਲ 2020 ਰੱਦ ਕੀਤਾ ਜਾਵੇ ਅਤੇ ਸਮੂਹ ਵਿਭਾਗਾਂ ਦੇ ਠੇਕਾ ਕਾਮਿਆਂ ਨੂੰ ਵਿਭਾਗ ਚ ਲੈ ਕੇ ਰੈਗੂਲਰ ਕਰਨ ਬਾਰੇ ਬਣੇ 2016 ਐਕਟ ਨੂੰ ਲਾਗੂ ਕਰਵਾਉਣ ਅਤੇ ਹੋਰ ਸਮੂਹ ਵਿਭਾਗਾਂ ਦੇ ਠੇਕਾ ਕਾਮਿਆਂ ਦੀਆਂ ਸਮੂਹ ਮੰਗਾਂ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ 13 ਅਕਤੂਬਰ 2020 ਪਟਿਆਲਾ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਪਰਿਵਾਰਾਂ ਸਮੇਤ ਸਮੂਹਲੀਅਤ ਕੀਤੀ ਜਾਵੇਗੀ।

Share This Article
Leave a Comment