ਮੁੜ ਸਵਾਲਾਂ ਦੇ ਘੇਰੇ ‘ਚ ਬਠਿੰਡਾ ਦੀ ਕੇਂਦਰੀ ਜੇਲ੍ਹ, ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਤੇ ਮੋਬਾਈਲ ਬਰਾਮਦ

TeamGlobalPunjab
1 Min Read

ਬਠਿੰਡਾ: ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੇਸ਼ੱਕ ਸੀਆਰਪੀਐੱਫ ਦੇ ਜਵਾਨ ਤਾਇਨਾਤ ਹਨ, ਪਰ ਆਏ ਦਿਨ ਜੇਲ੍ਹ ਵਿੱਚ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਚਾਹੇ ਗੱਲ ਗੈਂਗਸਟਰਾਂ ਦੀ ਲੜਾਈ ਦੀ ਹੋਵੇ ਚਾਹੇ ਮੋਬਾਈਲ ਫੋਨ ਦੀ ਪੁਲਿਸ ਅਧਿਕਾਰੀਆਂ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਨੂੰ ਗੋਲ ਮਾਲ ਕਰ ਦਿੱਤਾ ਜਾਂਦਾ। ਬੀਤੀ ਸ਼ਾਮ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਬਠਿੰਡਾ ਦੀ ਕੇਂਦਰੀ ਜੇਲ੍ਹ ‘ਚੋਂ ਜਿੱਥੇ ਤਿੰਨ ਅਤੇ ਚਾਰ ਨੰਬਰ ਵਾਰਡ ਦੀ ਤਲਾਸ਼ੀ ਦੌਰਾਨ ਪੁਲੀਸ ਨੂੰ ਕੁਝ ਨਸ਼ੀਲਾ ਪਦਾਰਥ ਅਤੇ ਮੋਬਾਈਲ ਫ਼ੋਨ ਦੇ ਨਾਲ ਸਿੰਮ ਬਰਾਮਦ ਹੋਏ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੈਂਟ ਦੇ ਐਸਐਚਓ ਨਰਿੰਦਰ ਕੁਮਾਰ ਨੇ ਕਿਹਾ ਕਿ ਸਾਨੂੰ ਜੇਲ ਸੁਪਰਡੈਂਟ ਵੱਲੋਂ ਇੱਕ ਲਿਖਿਤ ਦਰਖਾਸਤ ਪ੍ਰਾਪਤ ਹੋਈ ਸੀ। ਜਿਸ ਵਿੱਚ ਉਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਸੀ ਕਿ ਟਾਵਰ ਨੰਬਰ ਦੋ ਅਤੇ ਤਿੰਨ ਦੇ ਨਜ਼ਦੀਕ 4 ਬੀੜੀਆਂ ਦੇ ਬੰਡਲ, 10 ਜਰਦੇ ਦੀਆਂ ਪੁੜੀਆਂ, 3 ਮੋਬਾਈਲ ਫੋਨ ਅਤੇ ਚਾਰਜਰ ਮਿਲੇ ਹਨ। ਇਸ ਸਬੰਧੀ ਅਸੀਂ ਮੁਕੱਦਮਾ ਦਰਜ ਕਰਲਿਆ ਗਿਆ ਹੈ।

ਤਫ਼ਤੀਸ਼ ਦੌਰਾਨ ਜੋ ਵੀ ਸਾਹਮਣੇ ਆਵੇਗਾ ਉਸ ਦੇ ਖਿਲਾਫ ਕਾਰਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੋਬਾਈਲ ਇੰਟੈਲੀਜੈਂਸ ਨੂੰ ਭੇਜ ਰਹੇ ਹਾਂ ਚੈੱਕ ਕੀਤਾ ਜਾਵੇਗਾ ਕਿੱਥੇ-ਕਿੱਥੇ ਤੱਕ ਇਸ ਫੋਨ ਦੇ ਜ਼ਰੀਏ ਕਾਲਾਂ ਹੋਈਆਂ ਹਨ। ਫਿਲਹਾਲ ਸਾਡੇ ਵੱਲੋਂ ਐੱਫ ਆਰ ਆਈ 156 ਮੁਕੱਦਮਾ ਨੰਬਰ ਦਰਜ ਕਰ ਲਿਆ ਹੈ।

Share This Article
Leave a Comment