ਮਿਸੀਸਾਗਾ : ਕੈਨੇਡਾ ‘ਚ ਇੱਕ ਵਾਰ ਫਿਰ ਪੰਜਾਬੀ ਨੌਜਵਾਨਾਂ ਦੀ ਸੜਕ ‘ਤੇ ਹੋ ਰਹੀ ਲੜਾਈ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਘਟਨਾ ਮਿਸੀਸਾਗਾ ਸ਼ਹਿਰ ਦੇ ਵੈਸਟਵੁੱਡ ਮਾਲ ਸਾਹਮਣੇ ਸ਼ਨੀਵਾਰ ਰਾਤ ਨੂੰ ਵਾਪਰੀ ਜਿੱਥੇ ਨੌਜਵਾਨਾਂ ‘ਚ ਡਾਂਗਾਂ ਤੇ ਕ੍ਰਿਕਟ ਬੈਟ ਚੱਲਦੇ ਨਜ਼ਰ ਆਏ।
ਪੀਲ ਰੀਜਨਲ ਪੁਲਿਸ ਕਾਂਸਟੇਬਲ ਹਿੰਮਤ ਗਿੱਲ ਨੇ ਦੱਸਿਆ ਕਿ ਇਸ ਘਟਨਾ ਵਿੱਚ ਤਿੰਨ ਵਿਅਕਤੀ ਜ਼ਖਮੀ ਹੋ ਗਏ ਤੇ ਇੱਕ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਹੁਣ ਉਹ ਇਸ ਘਟਨਾ ਸਬੰਧੀ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਪੁਲਿਸ ਅਨੁਸਾਰ ਇਹ ਲੋਕ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ ਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲੜਾਈ ਕਿਸ ਕਾਰਨ ਹੋਈ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਅਤੇ ਕੈਨੇਡਾ ਦੇ ਮੇਨਸਟ੍ਰੀਮ ਮੀਡੀਆ ਦੀ ਹਰ ਵੈਬਸਾਈਟ ‘ਤੇ ਦੇਖੀ ਜਾ ਸਕਦੀ ਹੈ, ਜਿਸ ‘ਚ ਵੈਸਟਵੁੱਡ ਮਾਲ ਦੇ ਬਾਹਰ ਦੋ ਧਿਰਾਂ ‘ਚ ਵੰਡੇ ਨੌਜਵਾਨ ਇਕ-ਦੂਜੇ ‘ਤੇ ਵਾਰ ਕਰ ਰਹੇ ਹਨ ਤੇ ਇੱਕ-ਦੂਜੇ ਨੂੰ ਗੰਦੀਆਂ ਗਾਲ੍ਹਾਂ ਕੱਢਦੇ ਵੀ ਸੁਣੇ ਜਾ ਸਕਦੇ ਹਨ।
WATCH: Large Group Of People Get Into A Brawl With Bats Outside Of Westwood Mall In Malton 🅱️🛣 pic.twitter.com/TiNJqv2cwT
— Bramalea Rd 🅱️🛣 (@BramaleaRd) June 27, 2021
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬਰੈਂਪਟਨ ਵਿਖੇ ਕ੍ਰਿਕਟ ਬੈਟ ਨਾਲ ਭੰਨ-ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਦਕਿ ਸ਼ੈਰੀਡਨ ਪਲਾਜ਼ਾ ‘ਚ ਡਾਂਗਾਂ ਸੋਟੇ ਚੱਲਣ ਦੀ ਘਟਨਾ ਸੁਰਖੀਆਂ ‘ਚ ਆਈ ਸੀ।