ਲੁਧਿਆਣਾ: ਪੀ ਏ ਯੂ ਦੇ ਨਾਨ-ਟੀਚਿੰਗ ਕਰਮਚਾਰੀਆਂ ਦੀ ਜਥੇਬੰਦੀ ਯੂਨਾਇਟਡ ਇਮਪਲਾਇਜ਼ ਫਰੰਟ ਨੇ ਬੀਤੇ ਦਿਨੀਂ ਮੁੱਖ ਮੰਤਰੀ ਕੋਰੋਨਾ ਕੋਚਿੰਗ-19 ਰਾਹਤ ਫੰਡ ਲਈ ਇਕ ਲੱਖ ਦੀ ਰਾਸ਼ੀ ਦਿੱਤੀ।
ਇਹ ਰਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੂੰ ਸੌਪਦਿਆਂ ਜਥੇਬੰਦੀ ਦੇ ਪ੍ਰਤੀਨਿਧੀਆਂ ਫ਼ੀਲਡ ਅਫਸਰ ਡਾ ਕਸ਼ਮੀਰ ਸਿੰਘ, ਸ. ਯਾਦਵਿੰਦਰ ਸਿੰਘ ਅਤੇ ਮਹਿਲ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਸਾਰਾ ਸੰਸਾਰ ਇਸ ਬਿਮਾਰੀ ਨਾਲ ਜੂਝ ਰਿਹਾ ਹੈ ਤਾਂ ਸਮਾਜ ਦੀ ਭਲਾਈ ਲਈ ਇਹ ਯੋਗਦਾਨ ਦੇਣਾ ਉਨ੍ਹਾਂ ਨੂੰ ਆਪਣਾ ਨੈਤਿਕ ਫਰਜ਼ ਲਗਦਾ ਹੈ।
ਯੂਨਾਇਟਡ ਐਮਪਲਾਇਜ਼ ਫਰੰਟ ਦੇ ਚੇਅਰਮੈਨ ਕਸ਼ਮੀਰ ਸਿੰਘ ਨੇ ਕਿਹਾ ਕਿ ਉਹ ਅਜਿਹੇ ਹੋਰ ਫੰਡ ਇਕੱਠਾ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਤਾਂ ਜੋ ਸਰਕਾਰ ਇਸ ਮਹਾਂਮਾਰੀ ਨਾਲ ਨਜਿੱਠ ਸਕੇ। ਉਨਾਂ ਵਾਈਸ ਚਾਂਸਲਰ ਦੀ ਵਿਸ਼ੇਸ਼ ਰੂਪ ਵਿੱਚ ਸਰਾਹਨਾ ਕੀਤੀ ਜਿਨਾਂ ਦੀ ਪ੍ਰੇਰਨਾ ਸਦਕਾ ਉਹ ਇਸ ਪਾਸੇ ਤੁਰ ਸਕੇ।
ਡਾ ਢਿੱਲੋਂ ਨੇ ਕਿਹਾ ਕਿ ਪੀ ਏ ਯੂ ਨੇ ਹਰ ਔਖੇ ਵੇਲੇ ਪੰਜਾਬ ਅਤੇ ਪੰਜਾਬੀ ਲੋਕਾਂ ਦਾ ਸਾਥ ਦਿੱਤਾ ਹੈ, ਇਸ ਘੜੀ ਵਿਚ ਵੀ ਯੂਨੀਵਰਸਿਟੀ ਦੇ ਸਮੂਹ ਕਰਮਚਾਰੀ ਸਰਕਾਰ ਅਤੇ ਲੋਕਾਂ ਦੇ ਨਾਲ ਹਨ। ਡਾ ਢਿੱਲੋਂ ਨੇ ਕਰਮਚਾਰੀ ਫਰੰਟ ਨੂੰ ਇਸ ਯੋਗਦਾਨ ਲਈ ਸ਼ਾਬਾਸ਼ ਦਿੱਤੀ ਤੇ ਹੋਰ ਲੋਕਾਂ ਨੂੰ ਵੀ ਇਸ ਦਿਸ਼ਾ ਵਿਚ ਅੱਗੇ ਆਉਣ ਦੀ ਅਪੀਲ ਕੀਤੀ।
ਇਸ ਮੌਕੇ ਯੂਨਾਈਟਿਡ ਇੰਪਲਾਈਜ਼ ਫਰੰਟ ਵਲੋਂ ਡਾ ਕਸ਼ਮੀਰ ਸਿੰਘ, ਮਹਿਲ ਸਿੰਘ ਸਿੱਧੂ, ਯਾਦਵਿੰਦਰ ਸਿੰਘ, ਸਤਵਿੰਦਰ ਸਿੰਘ, ਬਿੱਕਰ ਸਿੰਘ, ਗੁਰਤੇਜ ਸਿੰਘ, ਸਵਰਨ ਸਿੰਘ, ਮੋਹਨਜੀਤ ਸਿੰਘ, ਮਨੀਸ਼ ਕੁਮਾਰ, ਗੁਰਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਆਦਿ ਵੀ ਨਾਲ ਸਨ ਜਿਨ੍ਹਾਂ ਸਦਕਾ ਇਸ ਯੋਗਦਾਨ ਦੀ ਪਹਿਲਕਦਮੀ ਸੰਭਵ ਹੋ ਸਕੀ ਹੈ।