ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਸ਼ਨੀਵਾਰ ਤੋਂ ਗਵਾਦਰ ਅਤੇ ਤੁਰਬਤ ਹਵਾਈ ਅੱਡਿਆਂ ਨੂੰ ਛੱਡ ਕੇ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਲਈ ਅੰਤਰਰਾਸ਼ਟਰੀ ਉਡ਼ਾਣ ਓਪਰੇਟਿੰਗ ਫਿਰ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ।
ਡਾਨ ਨਿਊਜ਼ ਮੁਤਾਬਕ ਐਵਿਏਸ਼ਨ ਡਿਵੀਜ਼ਨ ਦੇ ਬੁਲਾਰੇ ਅਬਦੁਲ ਸੱਤਾਰ ਖੋਖਰ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅੰਤਰ ਰਾਸ਼ਟਰੀ ਫਲਾਈਟ ਸ਼ੁਰੂ ਕਰਨ ਦੀ ਆਗਿਆ ਮੌਜੂਦਾ ਕੋਰੋਨਾਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਸਮਰੱਥ ਅਥਾਰਟੀ ਵੱਲੋਂ ਸਮੇਂ ਸਮੇਂ ਤੇ ਨਿਰਧਾਰਤ ਪਾਬੰਦੀਆਂ ਅਤੇ ਸੀਮਾਵਾਂ ਦੇ ਅਧੀਨ ਹੋਵੇਗੀ।
ਇਸ ਤੋਂ ਇਲਾਵਾ ਬੁਲਾਰੇ ਨੇ ਦੱਸਿਆ ਕਿ ਕਾਰਗੋ, ਵਿਸ਼ੇਸ਼ ਅਤੇ ਡਿਪਲੋਮੈਟਿਕ ਉਡਾਣਾਂ ਨੂੰ ਪ੍ਰਚਲਿਤ ਵਿਧੀ ਅਨੁਸਾਰ ਅਧਿਕਾਰਤ ਕਰਨਾ ਜਾਰੀ ਰੱਖਿਆ ਜਾਵੇਗਾ।