-ਡਾ. ਭਾਰਤੀ ਪ੍ਰਵੀਨ ਪਵਾਰ;
ਜਿਵੇਂ ਕਿ ਕਿਹਾ ਜਾਂਦਾ ਹੈ ਕਿ ਕਿਸੇ ਵੀ ਜੰਗ ਨੂੰ ਲੜਨ ਲਈ ਜੰਗੀ ਪੱਧਰ ਦੀ ਤਿਆਰੀ ਹੋਣੀ ਚਾਹੀਦੀ ਹੈ। ਅਸੀਂ ਦੁਸ਼ਮਣ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਸਾਨੂੰ ਆਪਣੀਆਂ ਸਮਰੱਥਾਵਾਂ ਬਾਰੇ ਵੀ ਚੰਗੀ ਤਰ੍ਹਾਂ ਪਤਾ ਹੈ।
ਹੁਣ ਅਸੀਂ ਵੱਡੇ ਦੁਸ਼ਮਣਾਂ ਤੇ ਸੰਘਰਸ਼ਾਂ ਨਾਲ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੇ ਹਾਂ, ਜੋ ਸਾਡੇ ਰਾਹ ’ਚ ਆ ਸਕਦੇ ਹਨ। ਜਦੋਂ ਸਾਡੀ ਸਿਹਤ ਪ੍ਰਣਾਲੀ ਦੀ ਸਮਰੱਥਾ ਤੇ ਇਸ ਤਰ੍ਹਾਂ ਦੇ ਕਹਿਰ ਵਿੱਚ ਤਿਆਰੀ ਦੀ ਗੱਲ ਆਉਂਦੀ ਹੈ, ਤਾਂ ਕੋਵਿਡ–19 ਦਾ ਦੌਰ ਅੱਖਾਂ ਖੋਲ੍ਹ ਦੇਣ ਵਾਲਾ ਸੀ। ਕੋਵਿਡ–19 ਅਤੇ ਗ਼ੈਰ–ਕੋਵਿਡ ਜ਼ਰੂਰੀ ਸੇਵਾ ਪ੍ਰਬੰਧਨ ਨਾਲ ਦੇਸ਼ ਭਰ ਦੇ ਸਿਹਤ ਸਾਧਨਾਂ ਉੱਤੇ ਵਾਧੂ ਬੋਝ ਪਿਆ ਪਰ ਸ਼ੁਰੂਆਤੀ ਮਹੀਨੇ ਕਮਜ਼ੋਰ ਸਿਹਤ ਪ੍ਰਣਾਲੀ ਵਾਲੇ ਰਾਜਾਂ ਲਈ ਚੁਣੌਤੀਪੂਰਣ ਰਹੇ। ਦੇਸ਼ ਦੀ ਸਿਹਤ ਸੇਵਾ ’ਚ ਪ੍ਰਤੀਸ਼ਤ ਹਿੱਸੇਦਾਰੀ ਦੇ ਬਾਵਜੂਦ ਨਿਜੀ ਖੇਤਰ ਦੀ ਅਸਮਰੱਥਾ ਨੇ ਇਹ ਨੁਕਤਾ ਸਪਸ਼ਟ ਕਰ ਦਿੱਤਾ ਕਿ ਜਨਤਾ ਦੀ ਸਿਹਤ ਦੇਖਭਾਲ਼ ਸਰਬਉੱਚ ਹੋਣ ਕਾਰਨ ਇਸ ਦੀ ਜ਼ਿੰਮੇਵਾਰੀ ਸੁਤੰਤਰ ਬਲਾਂ ’ਤੇ ਨਹੀਂ ਛੱਡੀ ਜਾ ਸਕਦੀ।
ਕੋਵਿਡ-19 ਪ੍ਰਤੀ ਆਪਣੀਆਂ ਕੋਸ਼ਿਸ਼ਾਂ ਦਾ ਵਿਸਤਾਰ ਕਰਨ ਤੇ ਭਵਿੱਖ ’ਚ ਅਜਿਹੀ ਕਿਸੇ ਵੀ ਮਹਾਮਾਰੀ ’ਚ ਸਾਡੀਆਂ ਤਿਅਰੀਆਂ ਨੂੰ ਯਕੀਨੀ ਬਣਾਉਣ ਲਈ ‘ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ’ ਇੱਕ ਵਾਧੂ ਹਥਿਆਰ ਹੋਵੇਗੀ। ਇਸ ਪੰਜ–ਸਾਲਾ ਯੋਜਨਾ ਦਾ ਬਜਟ 64,180 ਕਰੋੜ ਰੁਪਏ ਹੋਵੇਗਾ। ਰਾਸ਼ਟਰੀ ਸਿਹਤ ਮਿਸ਼ਨ ਤੋਂ ਇਲਾਵਾ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮਏਬੀਐੱਚਆਈਐੱਮ) ਯੋਜਨਾ ਦੇ ਤਹਿਤ ਕੇਂਦਰੀ ਪ੍ਰਾਯੋਜਿਤ ਯੋਜਨਾਵਾਂ ਦੇ ਕੇਂਦਰੀ ਖੇਤਰ ਧਿਰਾਂ ਨਾਲ ਜਨਤਕ ਸਿਹਤ ਸਾਧਨਾਂ ਤੇ ਕ੍ਰਿਟਿਕਲ ਸਿਹਤ ਸੇਵਾਵਾਂ, ਡਾਇਓਗਨੌਸਟਿਕ ਤੇ ਇਲਾਜ ਲਈ ਸ਼ਾਸਨ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਕੰਮ ਕੀਤਾ ਜਾਵੇਗਾ। ਬਾਅਦ ’ਚ ਯੋਜਨਾ ਦੇ ਤਹਿਤ ਏਮਸ ਜਿਹੇ 12 ਕੇਂਦਰੀ ਸੰਸਥਾਨਾਂ, ਸਰਕਾਰੀ ਮੈਡੀਕਲ ਕਾਲਜਾਂ ਤੇ ਜ਼ਿਲ੍ਹਾ ਹਸਪਤਾਲਾਂ ’ਚ 602 ਕ੍ਰਿਟੀਕਲ ਕੇਅਰ ਹਸਪਤਾਲਾਂ ਦੀ ਸਥਾਪਨਾ ਕੀਤੀ ਜਾਵੇਗੀ। ਸਭ ਤੋਂ ਅਹਿਮ ਇਹ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਕੁਸ਼ਲ ਮਾਰਗ–ਦਰਸ਼ਨ ’ਚ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਆਪਦਾ ਨਾਲ ਲੜਨ ਤੇ ਵਿਭਿੰਨ ਯੋਜਨਾਵਾਂ ਲਈ ਵਾਜਬ ਬਜਟ ਵਿਵਸਥਾ ਸਮੇਤ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜਾਂਚ ਲਈ ਪ੍ਰਯੋਗਸ਼ਾਲਾਵਾਂ ਦਾ ਮਹੱਤਵ ਤੇ ਹੰਗਾਮੀ ਹਾਲਤ ਵਿੱਚ ਉਨ੍ਹਾਂ ਦੀਆਂ ਤਿਆਰੀਆਂ ’ਚ ਕਮੀ ਤੇ ਨਿਗਰਾਨੀ ਪ੍ਰਣਾਲੀ ਇਸ ਤੋਂ ਪਹਿਲਾਂ ਕਦੇ ਇੰਨਾ ਸਪਸ਼ਟ ਨਹੀਂ ਸੀ। ਭਾਰਤ ਸਰਕਾਰ ਸੰਕ੍ਰਾਮਕ ਰੋਗਾਂ ਦੇ ਡਾਇਓਗਨੌਸਿਸ ਸਮੇਤ ਘੱਟੋ–ਘੱਟ 134 ਪ੍ਰੀਖਣਾਂ ਵਿਆਪਕ ਜਾਂਚ ਸੇਵਾ ਲਈ ਦੇਸ਼ ਭਰ ’ਚ 730 ਏਕੀਕ੍ਰਿਤ ਜ਼ਿਲ੍ਹਾ ਜਨ–ਸਿਹਤ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਕਰੇਗੀ। ਵਰਤਮਾਨ ਪ੍ਰਯੋਗਸ਼ਾਲਾਵਾਂ ਨੂੰ ਵਿਭਿੰਨ ਪ੍ਰੋਗਰਾਮਾਂ ਲਈ ਜਨਤਕ ਸਿਹਤ ਨਿਗਰਾਨੀ ਤੇ ਡਾਇਓਗਨੌਸਟਿਕ ਸੇਵਾਵਾਂ ਮੁਹੱਈਆ ਕਰਨ ਲਈ ਏਕੀਕ੍ਰਿਤ ਕੀਤਾ ਜਾਵੇਗਾ, ਜਿਸ ਨਾਲ ਕਹਿਰ ਤੇ ਮਹਾਮਾਰੀ ਆਦਿ ਦੀ ਭਵਿੱਖਬਾਣੀ ਸਮੇਂ–ਸਿਰ ਕੀਤੀ ਜਾ ਸਕੇ।
ਕਿਸੇ ਵੀ ਸਮੱਸਿਆ ਨਾਲ ਨਿਪਟਣ ਲਈ ਇੱਕ ਪਰਖਿਆ ਹੋਇਆ ਤਰੀਕਾ ਇਹ ਹੈ ਕਿ ਤੁਸ਼ ਉਸ ਬਾਰੇ ਗਿਆਨ ਨਾਲ ਖ਼ੁਦ ਨੂੰ ਤਿਆਰ ਰੱਖੋਂ। ਇਹੋ ਕਾਰਨ ਹੈ ਕਿ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਇਸ ਤਰ੍ਹਾਂ ਦੀਆਂ ਮਹਾਮਾਰੀਆਂ ਲਈ ਥੋੜ੍ਹ–ਚਿਰੀ ਤੇ ਦਰਮਿਆਨੀ ਮਿਆਦ ਦੀ ਪ੍ਰਤੀਕਿਰਿਆ ਦੇਣ, ਸਬੂਤ ਪੈਦਾ ਕਰਨ, ਜੈਵਿਕ ਮੈਡੀਕਲ ਖੋਜ ਸਮੇਤ ਕੋਵਿਡ–19 ਅਤੇ ਹੋਰ ਸੰਕ੍ਰਾਮਕ ਰੋਗਾਂ ਉੱਤੇ ਖੋਜ ਕਰਨ ਵੱਲ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਅਸੀਂ ਮਨੁੱਖਾਂ ਤੇ ਜਾਨਵਰਾਂ ’ਚ ਲਾਗ ਦੇ ਰੋਗਾਂ ਦਾ ਕਹਿਰ ਰੋਕਣ, ਪਤਾ ਲਗਾਉਣ ਤੇ ਪ੍ਰਤੀਕਿਰਿਆ ਦੇਣ ਲਈ ਇੱਕ ਸਿਹਤ ਦ੍ਰਿਸ਼ਟੀਕੋਣ ਸਮਰੱਥਾ ਵਿਕਸਿਤ ਕਰਾਂਗੇ। ਜੈਵਿਕ ਸੁਰੱਖਿਆ ਦੀ ਤਿਆਰੀ ਤੇ ਮਹਾਮਾਰੀ ਖੋਜ ਨੂੰ ਮਜ਼ਬੂਤ ਕਰਨ ਦੀ ਯੋਜਨਾ ਨੂੰ ਚਾਰ ਖੇਤਰੀ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾਨ, ਵਿਸ਼ਵ ਸਿਹਤ ਸੰਗਠਨ ਦੱਖਣ–ਪੂਰਬੀ ਏਸ਼ੀਆ ਖੇਤਰ, ਖੇਤਰੀ ਖੋਜ ਮੰਚ ਅਤੇ ਨੌਂ ਜੈਵਿਕ ਸੁਰੱਖਿਆ ਪੱਧਰ ਦੀਆਂ ਬੀਐੱਸਐੱਲ ਤਿੰਨ ਪ੍ਰਯੋਗਸ਼ਾਲਾਵਾਂ ਰਾਹੀਂ ਕੀਤਾ ਜਾਵੇਗਾ।
ਸਾਡੀ ਯੋਜਨਾ ਬਿਮਾਰੀ ਨਿਗਰਾਨੀ ਪ੍ਰਣਾਲੀ ਨੂੰ ਆਈਟੀ ਦੀ ਸਹਾਇਤਾ ਨਾਲ ਇਸ ਤਰ੍ਹਾਂ ਮਜ਼ਬੂਤ ਕਰਨ ਦੀ ਵੀ ਹੈ, ਜਿਸ ਨਾਲ ਕਿਸੇ ਵੀ ਬਾਇਓਲੌਜੀਕਲ ਤੱਤ ਜਾਂ ਆਰਗੇਨਿਜ਼ਮ ਜੋ ਜਨ–ਸਾਧਾਰਣ ਦੇ ਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ, ਉਸ ਨੂੰ ਤੁਰੰਤ ਪਛਾਣਿਆ ਜਾ ਸਕੇ। ਸਿਹਤ ਹੰਗਾਮੀ ਸਥਿਤੀ ਤੇ ਅਜਿਹੇ ਕਿਸੇ ਵੀ ਕਹਿਰਾਂ ਦਾ ਪ੍ਰਭਾਵੀ ਢੰਗ ਨਾਲ ਪਤਾ ਲਗਾਉਣ, ਜਾਂਚ ਕਰਨ, ਰੋਕਣ ਤੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਰਾਸ਼ਟਰੀ, ਜ਼ਿਲ੍ਹਾ, ਖੇਤਰੀ ਤੇ ਬਲਾਕ ਪੱਧਰ ਦੇ ਪ੍ਰਵੇਸ਼-ਦੁਆਰ ਤੇ ਮਹਾਨਗਰੀ ਖੇਤਰਾਂ ਵਿੱਚ ਪ੍ਰਯੋਗਸ਼ਾਲਾਵਾਂ ਦੀ ਨਿਗਰਾਨੀ ਪ੍ਰਣਾਲੀ ਵਿਕਸਿਤ ਕੀਤੀ ਜਾਵੇਗੀ।
ਸਾਰੇ ਰਾਜਾਂ ’ਚ 20 ਮੈਟਰੋਪਾਲਿਟਨ ਨਿਗਰਾਨੀ ਇਕਾਈਆਂ, ਪੰਜ ਖੇਤਰੀ ਰਾਸ਼ਟਰੀ ਰੋਗ ਨਿਯੰਤ੍ਰਣ ਕੇਂਦਰ ਸ਼ਾਖਾਵਾਂ ਤੇ ਏਕੀਕ੍ਰਿਤ ਸਿਹਤ ਵਾਧਾ ਮੰਚ ਦੇ ਮਾਧਿਅਮ ਰਾਹੀਂ ਨਿਗਰਾਨੀ ਵਿਵਸਥਾ ਨੂੰ ਹੁਲਾਰਾ ਮਿਲੇਗਾ। ਪ੍ਰਵੇਸ਼ ਦੇ ਮੌਜੂਦਾ 33 ਬਿੰਦੂਆਂ ਨੂੰ 17 ਵਾਧੂ ਪ੍ਰਵੇਸ਼ ਬਿੰਦੂਆਂ ਨਾਲ ਮਜ਼ਬੂਤ ਬਣਾਇਆ ਜਾਵੇਗਾ। ਸਿਹਤ ਦੇ ਸੰਦਰਭ ਵਿੱਚ ਰਾਸ਼ਟਰੀ ਪੋਰਟੇਬਿਲਿਟੀ ਯਕੀਨੀ ਬਣਾਉਣ ਲਈ ਇੱਕ ਅਤਿ–ਆਧੁਨਿਕ ਰਾਸ਼ਟਰੀ ਡਿਜੀਟਲ ਸਿਹਤ ਈਕੋਸਿਸਟਮ ਵਿਕਸਿਤ ਕੀਤਾ ਜਾਵੇਗਾ। ਜਿਸ ਵਿੱਚ ਇਲੈਕਟ੍ਰੌਨਿਕ ਸਿਹਤ ਰਿਕਾਰਡ (ਈਐੱਚਆਰ) ਦੀ ਇੱਕ ਸੁਰੱਖਿਅਤ ਪ੍ਰਣਾਲੀ ਰਾਹੀਂ ਸੇਵਾਵਾਂ ਦਿੱਤੀਆਂ ਜਾਣਗੀਆਂ। ਇਹ ਨਾ ਸਿਰਫ਼ ਅੰਤਰਰਾਸ਼ਟਰੀ ਮਾਪਦੰਡਾਂ ਉੱਤੇ ਅਧਾਰਿਤ ਹੋਵੇਗਾ, ਬਲਕਿ ਨਾਗਰਿਕਾਂ ਲਈ ਵੀ ਅਸਾਨੀ ਨਾਲ ਪ੍ਰਯੋਗ ਕੀਤਾ ਜਾ ਸਕੇਗਾ।
ਵਰਤਮਾਨ ਮਹਾਮਾਰੀ ’ਚ ਸ਼ਹਿਰੀ ਖੇਤਰਾਂ ਦਾ ਅਹਿਮ ਪੱਖ ਸਥਾਨਕ ਸਮਰੱਥਾਵਾਂ ਦੀ ਜ਼ਰੂਰਤ ਰਹੀ ਹੈ। ‘ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ’ ’ਚ ਸ਼ਹਿਰੀ ਸਿਹਤ ਦੇਖਭਾਲ਼ ਵਿੱਚ ਜ਼ਰੂਰੀ ਤਬਦੀਲੀ ਦੀ ਸ਼ਨਾਖ਼ਤ ਕਰਕੇ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ। ਇਸ ਯੋਜਨਾ ਦਾ ਉਦੇਸ਼ ਬੇਮਿਸਾਲ ਗਤੀਸ਼ੀਲਤਾ ਤੇ ਵਿਭਿੰਨ ਸਮਾਜਿਕ–ਸੱਭਿਆਚਰਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਿਸ਼ਨ ਦੇ ਤਹਿਤ ਬੁਨਿਆਦੀ ਸਿਹਤ ਕੇਂਦਰਾਂ ਨੂੰ ਮਨੁੱਖੀ ਆਬਾਦੀਆਂ ਦੇ ਨੇੜੇ ਸਥਾਪਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉੱਚ ਮਿਆਰੀ ਪੌਲੀ–ਕਲੀਨਿਕ ਵਿਸਤਾਰਿਤ ਸੇਵਾਵਾਂ ਰਾਹੀਂ ਬਿਹਤਰ ਸਿਹਤ ਦੇਖਭਾਲ਼ ਦੀ ਗਰੰਟੀ ਅਤੇ ਰੈਫ਼ਰਲ ਲਿੰਕੇਜ ਸਥਾਪਿਤ ਕੀਤੇ ਜਾਣਗੇ। ਮੌਜੂਦਾ ਸ਼ਹਿਰੀ ਬੁਨਿਆਦੀ ਸਿਹਤ ਕੇਂਦਰਾਂ (ਯੂਪੀਐੱਚਸੀ) ਦੀਆਂ ਸੇਵਾਵਾਂ ਦਾ ਵਿਸਤਾਰ ਛੋਟੀਆਂ ਇਕਾਈਆਂ ਆਯੁਸ਼ਮਾਨ ਭਾਰਤ ਸ਼ਹਿਰੀ ਸਿਹਤ ਤੇ ਭਲਾਈ ਕੇਂਦਰਾਂ (ਏਬੀ–ਯੂਐੱਚਡਬਲਿਊਸੀ ਵੈੱਲਨੈੱਸ ਸੈਂਟਰ) ਪੌਲੀ–ਕਲੀਨਿਕ ਜਾਂ ਮਾਹਿਰ ਕਲੀਨਿਕਾਂ ਤੱਕ ਕੀਤਾ ਜਾਵੇਗਾ।
ਇਸ ਯੋਜਨਾ ਦੇ ਤਹਿਤ ਸੀਐੱਸਐੱਸ ਭਾਗੀਦਾਰਾਂ ਵਿੱਚ ਝੁੱਗੀਆਂ ਤੇ ਅਜਿਹੇ ਖੇਤਰਾਂ ਉੱਤੇ ਧਿਆਨ ਦੇਣ ਦੇ ਨਾਲ ਹੀ ਦੇਸ਼ ਭਰ ਵਿੱਚ 11,044 ਨਵੇਂ ਯੂਐੱਚਡਬਲਿਊਸੀ (ਅਰਬਨ ਹੈਲਥ ਐੱਡ ਵੈੱਲਨੈੱਸ ਸੈਂਟਰ) ਦੀ ਕਲਪਨਾ ਕੀਤੀ ਗਈ ਹੈ। ਇੱਕ ਹੋਰ ਪ੍ਰਮੁੱਖ ਪੱਖ ਸੱਤ ਉੱਚ ਫੋਕਸ ਵਾਲੇ ਰਾਜਾਂ ਦੇ ਦਿਹਾਤੀ ਖੇਤਰਾ ਦੇ 17,788 ਏਬੀ-ਐੱਚਡਬਲਿਊਸੀ (ਆਯੁਸ਼ਮਾਨ ਭਾਰਤ ਹੈਲਥ ਐਂਡ ਵੈੱਲਨੈੱਸ ਸੈਂਟਰ) ਲਈ ਬੁਨਿਆਦੀ ਢਾਚਾ ਸਹਾਇਤਾ ਪ੍ਰਦਾਨ ਕਰਨਾ ਵੀ ਹੈ। ਇਸ ਤੋਂ ਇਲਾਵਾ 11 ਟੀਚਾਗਤ ਰਾਜਾਂ ਵਿੱਚ 3,382 ਬਲਾਕਾਂ ਨੂੰ ਬਲਾਕ ਪਬਲਿਕ ਹੈਲਥ ਯੂਨਿਟਸ (ਬੀਪੀਐੱਚਯੂ) ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ, ਤਾਂ ਜੋ ਕਲੀਨਿਕਲ ਤੇ ਜਨਤਕ ਸਿਹਤ ਸੇਵਾਵਾਂ ’ਚ ਏਕੀਕਰਣ ਵਿਵਸਥਾ ਨੂੰ ਮਜ਼ਬੂਤ ਕਰਕੇ ਰੋਗ ਨਿਗਰਾਨੀ ਤੇ ਜਨਤਕ ਸਿਹਤ ਡਾਟਾ ਰਿਪੋਰਟਿੰਗ, ਫਾਲੋ–ਅੱਪ ਰਾਹੀਂ ਸਿਹਤ ਸੇਵਾ ਵਿੱਚ ਸੁਧਾਰ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਟੀਚੇ ਤੇ ਕਦਮ ਭਾਵੇਂ ਇਨ੍ਹਾਂ ਦੇ ਨਾਲ ਹੀ ਖ਼ਤਮ ਨਹੀਂ ਹੋ ਜਾਂਦੇ ਹਨ। ਇੱਕ ਵਿਸਤ੍ਰਿਤ ਨਤੀਜਾਮੁਖੀ ਸੰਚਾਲਿਤ ਯੋਜਨਾ ਅਧੀਨ ਸਿਹਤ ਪ੍ਰਣਾਲੀਆਂ ਤੇ ਸੇਵਾਵਾਂ ਦੇ ਇਸ ਤਰ੍ਹਾਂ ਦੇ ਵਿਸਤ੍ਰਿਤ ਲਾਗੂਕਰਣ ਨਾਲ ਇਹ ਯਕੀਨੀ ਹੋਵੇਗਾ ਕਿ ਅਸੀਂ ਭਵਿੱਖ ’ਚ ਵੱਡੇ ਪੱਧਰ ਉੱਤੇ ਆਪਣੀ ਜਨਤਾ ਦੀ ਸਿਹਤ ਅਤੇ ਭਲਾਈ ਲਈ ਖ਼ਤਰਾ ਪੈਦਾ ਕਰਨ ਵਾਲੇ ਅਜਿਹੇ ਕਿਸੇ ਖ਼ਤਰੇ ਨੂੰ ਰੋਕਣ ਦੇ ਸਮਰੱਥ ਹੋਣਗੇ।
(ਲੇਖਕ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਹਨ)