ਨਵੀਂ ਦਿੱਲੀ- ਪਿਛਲੇ ਕੁਝ ਸਾਲਾਂ ‘ਚ ਜੋ ਕੰਮ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕੀਤਾ ਹੈ, ਉਹ ਸ਼ਾਇਦ ਪਹਿਲਾਂ ਕਦੇ ਨਹੀਂ ਹੋਇਆ। ਇਸ ਦਾ ਪੂਰਾ ਸਿਹਰਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਜਾਂਦਾ ਹੈ। ਗਡਕਰੀ ਲਗਾਤਾਰ ਵੱਡੇ ਕਦਮ ਚੁੱਕ ਰਹੇ ਹਨ ਅਤੇ ਸੜਕ ਤੋਂ ਲੈ ਕੇ ਸੁਰੱਖਿਆ ਤੱਕ ਦੇ ਸਾਰੇ ਕੰਮਾਂ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇ ਰਹੇ ਹਨ। ਹੁਣ ਨਿਤਿਨ ਗਡਕਰੀ ਨੇ ਸੰਸਦ ‘ਚ ਕਿਹਾ ਹੈ ਕਿ ਸਰਕਾਰ ਜਲਦ ਹੀ GPS ਆਧਾਰਿਤ ਟੋਲ ਟ੍ਰੈਕਿੰਗ ਸਿਸਟਮ ਲਿਆਉਣ ਜਾ ਰਹੀ ਹੈ, ਜਿਸ ਤੋਂ ਬਾਅਦ ਜਨਤਾ ਨੂੰ ਟੋਲ ਪਲਾਜ਼ਾ ‘ਤੇ ਰੁਕਣ ਦੀ ਲੋੜ ਨਹੀਂ ਪਵੇਗੀ।
ਟੋਲ ਦੀ ਰਕਮ GPS ਇਮੇਜਿੰਗ ਰਾਹੀਂ ਇਕੱਠੀ ਕੀਤੀ ਜਾਵੇਗੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਸਾਰੇ ਟੋਲ ਪਲਾਜ਼ਾ ਹਟਾ ਦਿੱਤੇ ਜਾਣਗੇ, ਜਿਸਦਾ ਮਤਲਬ ਹੈ ਕਿ ਹੁਣ ਸੜਕ ‘ਤੇ ਕੋਈ ਟੋਲ ਲੇਨ ਨਹੀਂ ਹੋਵੇਗੀ। ਵਾਹਨਾਂ ਤੋਂ ਟੋਲ ਵਸੂਲਣ ਲਈ ਜੀਪੀਐਸ ਅਧਾਰਤ ਟਰੈਕਿੰਗ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ। ਇਸ ‘ਚ ਜਿਵੇਂ ਹੀ ਤੁਸੀਂ ਟੋਲ ਪਲਾਜ਼ਾ ਨੂੰ ਪਾਰ ਕਰਦੇ ਹੋ, ਤੁਹਾਡੇ ਬੈਂਕ ਖਾਤੇ ‘ਚੋਂ ਟੋਲ ਦੀ ਰਕਮ ਕੱਟ ਲਈ ਜਾਵੇਗੀ।
We will come out with a new policy to replace toll plazas in the country with a GPS-based tracking toll system. It means that toll collection will happen via GPS. The money will be collected based on GPS imaging (on vehicles).: Union Minister Shri @nitin_gadkari ji pic.twitter.com/iHEfOqSlMc
— Office Of Nitin Gadkari (@OfficeOfNG) March 23, 2022
ਇਸ ਦੇ ਲਈ ਸਰਕਾਰ ਜਲਦ ਹੀ ਨੀਤੀ ਲਿਆਉਣ ਜਾ ਰਹੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ, “ਅਸੀਂ ਭਾਰਤ ਵਿੱਚ ਟੋਲ ਪਲਾਜ਼ਿਆਂ ਦੀ ਥਾਂ ‘ਤੇ ਜੀਪੀਐਸ ਅਧਾਰਤ ਟਰੈਕਿੰਗ ਸਿਸਟਮ ਲਿਆਉਣ ਲਈ ਇੱਕ ਨਵੀਂ ਨੀਤੀ ਲਿਆਉਣ ਜਾ ਰਹੇ ਹਾਂ। ਇਸ ਦਾ ਮਤਲਬ ਹੈ ਕਿ ਟੋਲ ਉਗਰਾਹੀ ਹੁਣ ਜੀਪੀਐਸ ਰਾਹੀਂ ਹੋਵੇਗੀ। ਟੋਲ ਟੈਕਸ ਦੀ ਵਸੂਲੀ ਹੁਣ ਜੀਪੀਐਸ ਰਾਹੀਂ ਹੋਵੇਗੀ।”
ਟਵਿੱਟਰ ‘ਤੇ ਗਡਕਰੀ ਨੇ ਕਿਹਾ ਕਿ ਜਨਤਾ ਦੀ ਸਹੂਲਤ ਲਈ ਰਾਸ਼ਟਰੀ ਰਾਜਮਾਰਗ ‘ਤੇ ਹਰ 60 ਕਿਲੋਮੀਟਰ ‘ਤੇ ਇੱਕ ਟੋਲ ਪਲਾਜ਼ਾ ਹੋਵੇਗਾ, ਇਸ ਤੋਂ ਇਲਾਵਾ ਅਗਲੇ ਤਿੰਨ ਮਹੀਨਿਆਂ ‘ਚ ਇਸ ਵਿਚਾਲੇ ਲੱਗਣ ਵਾਲੇ ਸਾਰੇ ਟੋਲ ਹਟਾ ਦਿੱਤੇ ਜਾਣਗੇ। ਗੌਰਤਲਬ ਹੈ ਕਿ ਟੋਲ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਬਹੁਤ ਆਸਾਨ ਅਤੇ ਘੱਟ ਸਮਾਂ ਲੈਣ ਵਾਲੀ ਹੋ ਗਈ ਹੈ, ਜੇਕਰ ਟੋਲ ਹਟਾ ਦਿੱਤੇ ਜਾਣ ਤਾਂ ਯਾਤਰੀਆਂ ਨੂੰ ਕਿਤੇ ਵੀ ਰੁਕਣਾ ਨਹੀਂ ਪਵੇਗਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.