ਕੋਰੋਨਾ ਮਹਾਂਮਾਰੀ ਵਿੱਚ ਨਿਰੰਕਾਰੀ ਸ਼ਰਧਾਲੂਆਂ ਨੇ ਖੂਨਦਾਨ ਕੀਤਾ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਸੰਤ ਨਿਰੰਕਾਰੀ ਮਿਸ਼ਨ, ਭਾਂਖਰਪੁਰ ਵੱਲੋਂ ਸਥਾਨਕ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੇ ਅਸ਼ੀਰਵਾਦ ਨਾਲ 86 ਸ਼ਰਧਾਲੂਆਂ ਨੇ ਖੂਨਦਾਨ ਕੀਤਾ।

ਇਸ ਕੈਂਪ ਦਾ ਉਦਘਾਟਨ ਤ੍ਰਿਵੇਦੀ ਕੈਂਪ ਦੇ ਸਰਪੰਚ ਮਨਜੀਤ ਸਿੰਘ ਕਾਲਾ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਖੂਨਦਾਨ ਕੈਂਪ ਲਗਾਉਣਾ ਬਹੁਤ ਵੱਡਾ ਯੋਗਦਾਨ ਹੈ। ਚੰਡੀਗੜ੍ਹ ਦੇ ਜ਼ੋਨਲ ਇੰਚਾਰਜ ਕੇ.ਕੇ. ਕਸ਼ਯਪ ਨੇ ਕਿਹਾ ਕਿ ਸਤਿਗੁਰੂ ਮਾਤਾ ਸੁਦਿਕਸ਼ਾ ਦੇ ਆਦੇਸ਼ਾਂ ਅਤੇ ਬਾਬਾ ਹਰਦੇਵ ਸਿੰਘ ਮਹਾਰਾਜ ਦੀਆਂ ਸਿੱਖਿਆਵਾਂ ਅਨੁਸਾਰ – “ਮਨੁੱਖੀ ਲਹੂ ਨਾਲੀਆਂ ਵਿੱਚ ਨਹੀਂ, ਨਾੜੀਆਂ ਵਿੱਚ ਵਗਣਾ ਚਾਹੀਦਾ ਹੈ”, ਨੂੰ ਖੂਨਦਾਨ ਕੈਂਪ ਲਗਾ ਕੇ ਸਾਕਾਰ ਰੂਪ ਦਿੱਤਾ ਜਾ ਰਿਹਾ ਹੈ। ਸੰਤ ਨਿਰੰਕਾਰੀ ਮਿਸ਼ਨ ਦੁਆਰਾ ਕੋਰੋਨਾ ਮਹਾਂਮਾਰੀ ਦੌਰਾਨ ਹਸਪਤਾਲਾਂ ਵਿੱਚ ਖੂਨਦਾਨ ਕੀਤਾ ਜਾ ਰਿਹਾ ਹੈ ਅਤੇ ਦੇਸ਼ ਭਰ ਦੀਆਂ ਵੱਖ ਵੱਖ ਸਤਸੰਗ ਭਵਨਾਂ ਵਿੱਚ ਕੋਵਿਡ ਕੇਅਰ ਸੈਂਟਰ ਸਥਾਪਤ ਕੀਤੇ ਗਏ ਹਨ ਅਤੇ ਟੀਕਾਕਰਨ ਮੁਹਿੰਮ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ।

ਇਸ ਮੌਕੇ ਮਿਸ਼ਨ ਦੀ ਬ੍ਰਾਂਚ ਭਾਂਖਰਪੁਰ ਦੇ ਮੁਖੀ ਸ੍ਰੀ ਗੁਰਦਾਸ ਓਬਰਾਏ ਨੇ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਮਿਸ਼ਨ ਮਨੁੱਖ ਭਲਾਈ ਨੂੰ ਸਰਬੋਤਮ ਸਮਝਦਿਆਂ ਹਰ ਤਰਾਂ ਨਾਲ ਯੋਗਦਾਨ ਪਾਉਣ ਦੇ ਉਪਰਾਲੇ ਕਰ ਰਿਹਾ ਹੈ।

ਡਾ: ਨੈਨਾ ਦੀ ਅਗਵਾਈ ਵਾਲੀ 12 ਮੈਂਬਰੀ ਟੀਮ ਨੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ 32 ਚੰਡੀਗੜ੍ਹ ਤੋਂ ਖੂਨ ਦੇ ਯੂਨਿਟ ਇਕੱਤਰ ਕੀਤੇ।
ਇਸ ਸਮੇਂ ਦੌਰਾਨ ਸਾਰਿਆਂ ਨੂੰ ਕੋਰੋਨਾ ਪ੍ਰੋਟੋਕੋਲ ਅਪਣਾਇਆ ਗਿਆ, ਜਿਸ ਵਿਚ ਹਰੇਕ ਨੂੰ ਮਾਸਕ ਪਹਿਨਣੇ, ਸਹੀ ਦੂਰੀ ਬਣਾ ਕੇ ਰੱਖਣਾ ਅਤੇ ਸੈਨੇਟਾਈਜ਼ਰ ਅਤੇ ਹੱਥ ਧੋਣ ਦਾ ਪੂਰਾ ਪ੍ਰਬੰਧ ਕਰਨਾ ਪਿਆ ਸੀ। ਸ੍ਰੀ ਜਸਵਿੰਦਰ ਸਿੰਘ, ਸੰਚਾਲਕ ਵੱਲੋਂ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ।

Share This Article
Leave a Comment