ਪੰਜਾਬ ਦੇ ਸ਼ਹਿਰੀ ਇਲਾਕਿਆਂ ‘ਚ ਲੱਗਿਆ ਨਾਈਟ ਕਰਫਿਊ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿੱਚ ਮੁੜ ਤੋਂ ਨਾਈਟ ਕਰਫਿਊ ਲਗਾ ਦਿੱਤਾ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਹਦਾਇਤ ਦਿੱਤੀ ਸੀ ਕਿ ਕੋਈ ਵੀ ਸੂਬਾ ਸਰਕਾਰ ਕਿਸੇ ਤਰ੍ਹਾਂ ਦਾ ਵੀ ਲਾਕਡਾਊਨ ਜਾਂ ਕਰਫਿਊ ਨਹੀਂ ਲਗਾ ਸਕਦੀ। ਪਰ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਕਰੋਨਾ ਵਾਰਇਰਸ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਨਾਈਟ ਕਰਫ਼ਿਊ ਸ਼ਾਮ 7 ਤੋਂ ਸਵੇਰੇ 5 ਵਜੇ ਤੱਕ ਲਾਉਣ ਦਾ ਫੈਸਲਾ ਕੀਤਾ ਸੀ।

ਜੋ ਅੱਜ ਤੋਂ 167 ਸ਼ਹਿਰਾਂ ਅਤੇ ਮਿਊਂਸੀਪਲ ਕਮੇਟੀਆਂ ਅੰਦਰ ਆਉਂਦੇ ਕਸਬਿਆਂ ਵਿੱਚ ਲਾਗੂ ਹੋ ਗਿਆ ਹੈ। ਇਸੇ ਤਰ੍ਹਾਂ ਹੁਣ ਹਫਤੇ ਦੇ ਆਖਰੀ ਦਿਨਾਂ ‘ਚ ਵੀ ਪੂਰਨ ਕਰਫ਼ਿਊ ਲੱਗਿਆ ਰਹੇਗਾ ਹਾਲਾਂਕਿ ਜ਼ਰੂਰੀ ਸਾਮਾਨ ਦੀਆਂ ਵਸਤਾਂ ਨੂੰ ਛੱਡ ਕੇ ਬਾਕੀ ਬੰਦ ਰੱਖਣ ਦਾ ਹੁਕਮ ਦਿੱਤੇ ਗਏ ਹਨ। ਵੀਕੈਂਡ ‘ਤੇ ਕਰਫਿਊ ਸ਼ੁੱਕਰਵਾਰ ਸ਼ਾਮ 7 ਵਜੇ ਲੱਗ ਜਾਵੇਗਾ ਜੋ ਸੋਮਵਾਰ ਨੂੰ ਸਵੇਰੇ 5 ਵਜੇ ਖੁੱਲ੍ਹੇਗਾ।

Share This Article
Leave a Comment