ਭਾਰਤ ਦਾ ਨਵਾਂ ਨਕਸ਼ਾ ਹੋਇਆ ਜਾਰੀ! ਹੁਣ ਹੋਣਗੇ ਇੰਨੇ ਰਾਜ!

TeamGlobalPunjab
1 Min Read

ਜੰਮੂ ਕਸ਼ਮੀਰ ਅਤੇ ਲੱਦਾਖ ਦੇ ਅਲੱਗ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਬੀਤੀ ਕੱਲ੍ਹ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕਰ ਦਿੱਤਾ ਗਿਆ ਹੈ। ਜੀ ਹਾਂ ਭਾਰਤ ਦੇ ਇਸ ਨਵੇਂ ਨਕਸ਼ੇ ਵਿੱਚ 28 ਰਾਜਾਂ ਸਮੇਤ 9 ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਿਲ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਇਸ ਨਕਸ਼ੇ ਵਿੱਚ ਪਾਕਿਸਤਾਨੀ ਕਬਜੇ ਵਾਲਾ ਕਸ਼ਮੀਰ ਵੀ ਦਰਸਾਇਆ ਗਿਆ ਹੈ।

ਦੱਸ ਦਈਏ ਕਿ ਨਵੇਂ ਜਾਰੀ ਕੀਤਾ ਗਿਆ ਨਕਸ਼ਾ ਜੰਮੂ ਕਸ਼ਮੀਰ ਦੀ ਪਹਿਲੀ ਰਾਜ ਵੰਡ ਨੂੰ ਵੀ ਦਰਸਾਉਂਦਾ ਹੈ। ਇਸ ਨਕਸ਼ੇ ਵਿੱਚ ਪੀਓਕੇ ਦੇ ਤਿੰਨ ਜਿਲ੍ਹੇ ਮੁਜੱਫਰਾਬਾਦ,  ਪੰਚ ਅਤੇ ਮੀਰਪੁਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਲੱਦਾਖ ਦੇ ਦੋ ਜਿਲ੍ਹੇ ਕਾਰਗਿਲ ਅਤੇ ਲੇਹ ਵੀ ਸ਼ਾਮਿਲ ਹਨ।

- Advertisement -

ਮੀਡੀਆ ਰਿਪੋਰਟਾਂ ਮੁਤਾਬਿਕ ਇਕ ਗਜ਼ਟ ਨੋਟੀਫਿਕੇਸ਼ਨ ਵਿਚ, ਸਰਕਾਰ ਨੇ ਕਾਰਗਿਲ ਦੇ ਮੌਜੂਦਾ ਖੇਤਰ ਨੂੰ ਛੱਡ ਕੇ ਲੇਹ ਜ਼ਿਲ੍ਹੇ ਵਿਚ ਗਿਲਗਿਤ, ਗਿਲਗਿਤ ਵਜ਼ਾਰਤ, ਚਿਲਾਸ, ਕਬਾਇਲੀ ਇਲਾਕਿਆਂ, ਲੇਹ ਅਤੇ ਲੱਦਾਖ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਆਦੇਸ਼ ਨੂੰ ਜੰਮੂ-ਕਸ਼ਮੀਰ ਪੁਨਰਗਠਨ ਆਦੇਸ਼ -2019 ਕਿਹਾ ਗਿਆ ਹੈ।

ਜਾਣਕਾਰੀ ਮੁਤਾਬਿਕ ਇਸ ਨਵੇਂ ਬਣੇ ਭਾਰਤੀ ਨਕਸ਼ੇ ਵਿੱਚ ਜੰਮੂ ਕਸ਼ਮੀਰ ਦੇ 20 ਜਿਲ੍ਹੇ ਸ਼ਾਮਲ ਕੀਤੇ ਗਏ ਹਨ ਜਦੋਂ ਕਿ 1947 ‘ਚ ਜੰਮੂ ਕਸ਼ਮੀਰ ਦੇ 14 ਸਨ। ਇਨ੍ਹਾਂ ਜਿਲ੍ਹਿਆਂ ਵਿੱਚ ਕਠੂਆ, ਜੰਮੂ, ਉਧਮਪੁਰ, ਰਿਆਸੀ, ਅਨੰਤਨਾਗ, ਬਾਰਾਮੂਲਾ, ਪੁੰਛ, ਮੀਰਪੁਰ, ਮੁਜ਼ੱਫਰਾਬਾਦ, ਲੇਹ ਅਤੇ ਲੱਦਾਖ, ਗਿਲਗਿਤ, ਗਿਲਗਿਤ ਵਜ਼ਾਰਤ, ਚਿਲਹਸ ਅਤੇ ਕਬੀਲੇ ਸ਼ਾਮਲ ਸਨ।

Share this Article
Leave a comment