ਪਟਿਆਲਾ: ਜ਼ਿਲ੍ਹਾ ਪਟਿਆਲਾ ਵਿੱਚ ਬੁੱਧਵਾਰ ਨੂੰ ਦੋ ਬੱਚੇ ਅਤੇ ਇੱਕ ਗਰਭਵਤੀ ਮਹਿਲਾ ਸਣੇ ਸੱਤ ਲੋਕ ਪਾਜ਼ਿਟਿਵ ਆਏ ਹਨ। ਇਨ੍ਹਾਂ ਵਿੱਚ ਪੰਜ ਲੋਕ ਰਾਜਪੁਰਾ ਸ਼ਹਿਰ, ਇੱਕ ਪਟਿਆਲਾ ਜਦਕਿ ਇੱਕ ਨਾਭਾ ਸ਼ਹਿਰ ਨਾਲ ਸਬੰਧਤ ਹੈ। ਅੱਜ ਸਾਹਮਣੇ ਆਈ 296 ਲੋਕਾਂ ਦੀ ਰਿਪੋਰਟ ‘ਚੋਂ 289 ਨੈਗੇਟਿਵ ਅਤੇ ਸੱਤ ਲੋਕ ਪਾਜ਼ਿਟਿਵ ਆਏ। ਵਿਭਾਗ ਨੇ ਜ਼ਿਲ੍ਹੇ ਦੇ ਵੱਖ – ਵੱਖ ਇਲਾਕਿਆਂ ‘ਚੋਂ 318 ਸੈਂਪਲ ਲਏ ਹਨ ਜਿਨ੍ਹਾਂ ਦੀ ਰਿਪੋਰਟ ਵੀਰਵਾਰ ਆਵੇਗੀ। ਹੁਣ ਜ਼ਿਲ੍ਹੇ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 119 ਹੋ ਗਈ ਹੈ, ਜਦਕਿ ਇੱਕ ਮਰੀਜ਼ ਤੰਦਰੁਸਤ ਹੋਇਆ ਹੈ।
ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਦੇ ਮੁਤਾਬਕ ਰਾਜਪੁਰਾ ਵਿੱਚ 20 ਸਾਲ ਦੀ ਗਰਭਵਤੀ ਮਹਿਲਾ ਪਹਿਲਾਂ ਹੀ ਪਾਜ਼ਿਟਿਵ ਆ ਚੁੱਕੀ ਹੈ । ਉਸਦੇ ਸੰਪਰਕ ਵਿੱਚ ਆਉਣ ਵਾਲੇ ਛੇ ਹੋਰ ਲੋਕਾਂ ‘ਚੋਂ ਪੰਜ ਪਾਜ਼ਿਟਿਵ ਹਨ। ਉਨ੍ਹਾਂ ਵਿੱਚ ਉਸਦਾ ਪਤੀ ਅਤੇ ਦੋ ਸਾਲ ਦਾ ਪੁੱਤਰ ਸ਼ਾਮਲ ਹੈ। ਉਸਦੇ ਸੰਪਰਕ ਵਿੱਚ ਆਉਣ ਵਾਲੇ ਗਗਨ ਚੌਕ ਵਾਸੀ 33 ਸਾਲ ਦਾ ਇੱਕ ਨੌਜਵਾਨ , 23 ਸਾਲ ਦੀ ਮਹਿਲਾ ਅਤੇ ਇੱਕ ਸਾਲ ਦਾ ਬੱਚਾ ਸ਼ਾਮਲ ਹੈ। ਚੌਥਾ ਨਾਭਾ ਦੀ ਬੈਂਕ ਕਲੋਨੀ ਦੀ ਰਹਿਣ ਵਾਲੀ 58 ਸਾਲ ਦੀ ਮਹਿਲਾ ਹੈ ਜੋ ਦਿੱਲੀ ਤੋਂ ਵਾਪਸ ਪਰਤੀ ਸੀ। ਪੰਜਵਾਂ ਕੇਸ ਪਟਿਆਲਾ ਸ਼ਹਿਰ ਦੇ ਫੈਕਟਰੀ ਏਰੀਆ ਦਾ ਹੈ ਉਹ ਵੀ ਇੱਕ ਗਰਭਵਤੀ ਮਹਿਲਾ ਹੈ ਜੋ ਬਡੂੰਗਰ ਸਥਿਤ ਪ੍ਰਾਈਮ ਹਸਪਤਾਲ ਵਿੱਚ ਦਾਖਲ ਸੀ ।