ਮੁੰਬਈ: ‘ਜਰਸੀ’ ਦੀ ਅਦਾਕਾਰਾ ਮ੍ਰਿਣਾਲ ਠਾਕੁਰ ਨੂੰ ਕੋਰੋਨਾ ਹੋ ਗਿਆ ਹੈ। ਮ੍ਰਿਣਾਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਖ਼ੁਦ ਦੇ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਮ੍ਰਿਣਾਲ ਨੇ ਦੱਸਿਆ ਕਿ ਉਸ ’ਚ ਕੋਰੋਨਾ ਦੇ ਹਲਕੇ ਲੱਛਣ ਦੇਖੇ ਗਏ ਹਨ।
ਅਦਾਕਾਰਾ ਨੇ ਪੋਸਟ ’ਚ ਲਿਖਿਆ, ‘ਮੈਂ ਕੋਵਿਡ-19 ਪਾਜ਼ਿਟਿਵ ਹਾਂ। ਅਜੇ ਮੇਰੇ ’ਚ ਕੋਰੋਨਾ ਦੇ ਹਲਕੇ ਲੱਛਣ ਹਨ ਪਰ ਮੈਂ ਠੀਕ ਮਹਿਸੂਸ ਕਰ ਰਹੀ ਹਾਂ। ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਡਾਕਟਰ ਤੇ ਸਿਹਤ ਕਰਮਚਾਰੀਆਂ ਵਲੋਂ ਦਿੱਤੇ ਪ੍ਰੋਟੋਕਾਲ ਨੂੰ ਫਾਲੋਅ ਕਰ ਰਹੀ ਹਾਂ। ਜੇਕਰ ਤੁਹਾਡੇ ’ਚੋਂ ਕੋਈ ਮੇਰੇ ਸੰਪਰਕ ’ਚ ਆਇਆ ਹੋਵੇ ਤਾਂ ਕਿਰਪਾ ਕਰਕੇ ਕੋਰੋਨਾ ਟੈਸਟ ਕਰਵਾ ਲਵੇ। ਸਾਰੇ ਸੁਰੱਖਿਅਤ ਰਹਿਣ।’