ਮੋਰਿੰਡਾ: ਮੋਰਿੰਡਾ ਵਿੱਚ ਵਾਰਡ ਨੰਬਰ ਇੱਕ ਵਿੱਚ ਇੱਕ ਵਿਅਕਤੀ ਨੇ ਪਤਨੀ ਅਤੇ ਸਾਲੀ ਦੇ ਬੇਟੇੇ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਪਰਿਵਾਰ ਦੇ ਹੋਰ ਮੈਬਰਾਂ ‘ਤੇ ਵੀ ਹਮਲਾ ਕੀਤਾ, ਜਿਸ ਵਿੱਚ ਉਹ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਮੁਲਜ਼ਮ ਨੇ ਖੁਦ ਜ਼ਹਿਰ ਨਿਗਲ ਲਿਆ ਅਤੇ ਥਾਣੇ ਪਹੁੰਚ ਕੇ ਜ਼ੁਰਮ ਕਬੂਲ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਆਲਮ ਪੁੱਤ ਚੈਨ ਸਹੁਰਾ-ਘਰ ਪਰਿਵਾਰ ਦੇ ਨੇੜ੍ਹੇ ਹੀ ਰਹਿੰਦਾ ਹੈ। ਬੀਤੀ ਦੇਰ ਰਾਤ ਘਰ ਵਿੱਚ ਪਤਨੀ, ਸਾਲੀ ਅਤੇ ਬੱਚੇ ਸੋ ਰਹੇ ਸਨ। ਇਸ ਦੌਰਾਨ ਆਲਮ ਨੇ ਤੇਜਧਾਰ ਹਥਿਆਰਾਂ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਉਸਨੇ ਪਤਨੀ ਅਤੇ ਸਾਲੀ ਸਵਿਨਾ ਦੇ 10 ਸਾਲਾ ਬੇਟੇ ਸਾਹਿਲ ਦਾ ਗਲਾ ਕੱਟ ਕੇ ਕਤਲ ਕਰ ਦਿੱਤਾ। ਮੁਲਜ਼ਮ ਨੇ ਆਪਣੀ ਦੂਜੀ ਸਾਲੀ ਜਸਪ੍ਰੀਤ ਕੌਰ ਅਤੇ ਸਾਲੀ ਸਵਿਨਾ ਦੇ ਦੂੱਜੇ 13 ਸਾਲਾ ਬੇਟੇ ਨੂੰ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ।
ਆਲਮ ਨੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਆਪ ਵੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਤੋਂ ਬਾਅਦ ਉਹ ਖੁਦ ਪੁਲਿਸ ਥਾਣੇ ਪਹੁੰਚਿਆ। ਉੱਥੇ ਉਸਨੇ ਸਾਰੀ ਗੱਲ ਦੱਸੀ ਪੁਲਿਸ ਨੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਅਤੇ ਘਟਨਾ ਸਥਾਨ ‘ਤੇ ਪਹੁੰਚੀ।