ਮਮਦੋਟ: ਪੰਜਾਬ ਅੰਦਰ ਨਸ਼ਾ ਤਸਕਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਇੰਝ ਲੱਗਦਾ ਹੈ ਕਿ ਤਸਕਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਦਾ ਕੋਈ ਖੌਫ ਹੀ ਨਹੀਂ ਹੈ। ਮਾਮਲਾ ਮਮਦੋਟ ਦੇ ਪਿੰਡ ਰਾਉਕੇ ਹਿਠਾੜ ਦਾ ਹੈ ਜਿੱਥੇ ਨਸ਼ਾ ਤਸਕਰਾਂ ਅਤੇ ਐਸਟੀਐਫ ਟੀਮ ਵਿਚਕਾਰ ਝੜਪ ਹੋ ਗਈ।
ਦਸ ਦਈਏ ਕਿ ਇਸ ਦੌਰਾਨ ਫਾਇਰਿੰਗ ਵੀ ਹੋਈ। ਜਿਸ ਦੌਰਾਨ ਤਸਕਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਾਣਕਾਰੀ ਮੁਤਾਬਕ ਇਸ ਮੁਠਭੇੜ ਦੌਰਾਨ ਇਕ ਨਸ਼ਾ ਤਸਕਰ ਦੇ ਪੱਟ ਵਿੱਚ ਗੋਲੀ ਵੱਜੀ ਹੈ।
ਜ਼ਖ਼ਮੀ ਦੀ ਪਹਿਚਾਣ ਗੁਰਦੀਪ ਸਿੰਘ ਉਰਫ਼ ਕਾਲੀ ਸ਼ੂਟਰ ਵਜੋਂ ਹੋਈ ਹੈ। ਐਸਟੀਐਫ ਟੀਮ ਫਿਰੋਜ਼ਪੁਰ ਨੂੰ ਇਹ ਖਬਰ ਮਿਲੀ ਸੀ ਕਿ 2 ਮੋਟਰਸਾਈਕਲਾਂ ਤੇ ਸਵਾਰ ਚਾਰ ਨੌਜਵਾਨਾਂ ਕੋਲ ਭਾਰੀ ਮਾਤਰਾ ਵਿੱਚ ਨਸ਼ਾ ਦੀ ਖੇਪ ਹੈ ਅਤੇ ਜਦੋਂ ਐਸਟੀਐਫ ਟੀਮ ਵੱਲੋ ਪਿੱਛਾ ਕੀਤਾ ਗਿਆ ਤਾਂ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਜਵਾਬੀ ਫਾਇਰਿੰਗ ‘ਚ ਇਕ ਤਸਕਰ ਜਖਮੀ ਹੋ ਗਿਆ। ਜਦਕਿ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀ ਦੋ ਫਰਾਰ ਹੋ ਗਏ