ਅਫ਼ਗਾਨਿਸਤਾਨ ‘ਚ ਹਾਲਾਤ ਖ਼ਰਾਬ ਹੋਣ ਕਾਰਨ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨੂੰ ਲੱਗਿਆ ਝਟਕਾ, ਫੋਨ ਕਰਕੇ ਵਪਾਰੀ ਦਾ ਜਾਣਿਆ ਹਾਲ

TeamGlobalPunjab
2 Min Read

ਲੁਧਿਆਣਾ : ਅਫ਼ਗ਼ਾਨਿਸਤਾਨ ‘ਚ ਤਾਲੀਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਲੁਧਿਆਣਾ ਦੇ ਹੌਜ਼ਰੀ ਵਪਾਰੀ ਘਬਰਾਏ ਹੋਏ ਹਨ। ਜਿਸ ਦਾ ਕਾਰਨ ਸਲਾਨਾ ਲੁਧਿਆਣਾ ਤੋਂ 30 ਤੋਂ ਲੈਕੇ 40 ਕਰੋੜ ਦੀ ਹੌਜ਼ਰੀ ਅਫਗਾਨਿਸਤਾਨ ਜਾਂਦੀ ਹੈ ਜਿਸ ਚ ਸ਼ਾਲ ਅਤੇ ਹੋਰ ਗਰਮ ਕੱਪੜੇ ਸ਼ਾਮਲ ਹਨ। ਹੁਣ ਲੁਧਿਆਣਾ ਦੇ ਵਪਾਰੀਆਂ ਨੂੰ ਫਿਕਰ ਹੈ ਕੇ ਜੇਕਰ ਉਥੇ ਹਾਲਾਤ ਨਾਂ ਠੀਕ ਹੋਏ ਤਾਂ ਨਾ ਸਿਰਫ ਇਸ ਸੀਜ਼ਨ ਜਾਣ ਵਾਲੇ ਮਾਲ ਦਾ ਨੁਕਸਾਨ ਨਹੀਂ ਹੋਵੇਗਾ ਸਗੋਂ ਪੁਰਾਣੀਆਂ ਪੇਮੈਂਟਾਂ ਵੀ ਫਸ ਜਾਣਗੀਆਂ ਜੋ ਕਰੋੜਾਂ ਰੁਪਏ ‘ਚ ਹੈ।

ਲੁਧਿਆਣਾ ਹੌਜ਼ਰੀ ਇੰਡਸਟਰੀ ਦੇ ਪ੍ਰਧਾਨ ਵਿਨੋਦ ਥਾਪਰ ਨੇ ਅਫਗਾਨਿਸਤਾਨ ਦੇ ਇਕ ਵੱਡੇ ਵਪਾਰੀ ਇਬਰਾਹਿਮ ਨੂੰ ਫੋਨ ਕਰਕੇ ਉਸ ਦਾ ਹਾਲ ਚਾਲ ਜਾਣਿਆਂ ਤਾਂ ਉਨ੍ਹਾਂ ਕਿਹਾ ਕਿ ਇਥੇ ਹਾਲਾਤ ਠੀਕ ਨਹੀਂ ਹਨ। ਵਿਨੋਦ ਥਾਪਰ ਨੇ ਦੱਸਿਆ ਕਿ ਜਿਸ ਨਾਲ ਉਨ੍ਹਾਂ ਨੇ ਫੋਨ ਤੇ ਗੱਲ ਕੀਤੀ ਹੈ ਉਹ ਅਫਗਾਨਿਸਤਾਨ ਦਾ ਬਹੁਤ ਵੱਡਾ ਵਪਾਰੀ ਹੈ ਅਤੇ 3 ਤੋਂ 4 ਕਰੋੜ ਦਾ ਮਾਲ ਸਲਾਨਾ ਲੈ ਜਾਂਦਾ ਹੈ। ਅਜਿਹੇ ‘ਚ ਜੇਕਰ ਉਸ ਦੇ ਹਾਲਾਤ ਠੀਕ ਨਹੀਂ ਹਨ ਤਾਂ ਛੋਟੇ ਵਪਾਰੀਆਂ ਦਾ ਕੀ ਹਾਲ ਹੋਵੇਗਾ।

ਉਨ੍ਹਾਂ ਕਿਹਾ ਕਿ ਫਿਲਹਾਲ ਵਪਾਰ ਲਈ ਅਫ਼ਗ਼ਾਨਿਸਤਾਨ ‘ਚ ਮਾਹੌਲ ਸੁਖਾਵਾਂ ਨਹੀਂ ਹੈ ਇਸ ਕਰਕੇ ਹੁਣ ਉਹ ਫਿਲਹਾਲ ਵਪਾਰ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦੀਆਂ ਹਾਲੇ ਪੁਰਾਣੀਆਂ ਪੇਮੈਂਟਾਂ ਵੀ ਫਸੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਦਾ ਗਾਹਕ ਬਹੁਤ ਵਧੀਆ ਸੀ ਜੋ ਬਲਕ ‘ਚ ਮਾਲ ਚੁੱਕਦਾ ਸੀ ਅਤੇ ਪੇਮੈਂਟਾਂ ਵੀ ਦੇ ਦਿੰਦਾਂ ਸੀ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਰਸਤੇ ਤੋਂ ਲੁਧਿਆਣਾ ਦੀ ਹੌਜ਼ਰੀ ਦਾ ਮਾਲ ਪਾਕਿਸਤਾਨ ਵੀ ਜਾਂਦਾ ਸੀ ਹੁਣ ਉਸ ਦਾ ਵੀ ਲੁਧਿਆਣਾ ਦੇ ਵਪਾਰੀਆਂ ਨੂੰ ਨੁਕਸਾਨ ਹੋਵੇਗਾ ਜੋ ਪਹਿਲਾਂ ਹੀ ਮੰਦੀ ਦੀ ਮਾਰ ਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕੇ ਫੈਕਟਰੀਆਂ ‘ਚ ਮਾਲ ਤਿਆਰ ਸੀ ਕਿਉਂਕਿ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਸੀ ਪਰ ਹੁਣ ਤਿਆਰ ਮਾਲ ਦਾ ਨੁਕਸਾਨ ਹੋਵੇਗਾ।

Share This Article
Leave a Comment