ਮੁੰਬਈ :- ਮਸ਼ਹੂਰ ਸੰਗੀਤਕਾਰ ਸ਼ਰਵਨ ਕੁਮਾਰ ਰਾਠੌੜ ਦੀ ਕੋਰੋਨਾ ਇਨਫੈਕਸ਼ਨ ਕਰਕੇ ਹਾਲਤ ਚਿੰਤਾਜਨਕ ਬਣੀ ਹੋਈ ਹੈ। ਸ਼ਰਵਨ ਨੂੰ ਮੁੰਬਈ ਦੇ ਰਹੇਜਾ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।
ਦੱਸ ਦਈਏ ਹਸਪਤਾਲ ‘ਚ ਸ਼ਰਵਨ ਦਾ ਇਲਾਜ ਡਾਕਟਰ ਕੀਰਤੀ ਭੂਸ਼ਣ ਦੀ ਦੇਖਰੇਖ ‘ਚ ਚੱਲ ਰਿਹਾ ਹੈ। ਹਸਪਤਾਲ ‘ਚ ਫਿਲਹਾਲ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ। ਅਸਲ ‘ਚ ਸ਼ਰਵਨ ਸ਼ੂਗਰ ਦੇ ਮਰੀਜ਼ ਹਨ, ਜਿਸ ਕਰਕੇ ਉਨ੍ਹਾਂ ਨੂੰ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ।