ਖੁਸ਼ਹਾਲ ਨਾਗਾ ਦੀ ਪੁਸਤਕ ਦਾ ਰਿਲੀਜ਼ ਸਮਾਗਮ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਕਲਾ ਭਵਨ ਚੰਡੀਗੜ ਵਿਖੇ ਅਦਾਰਾ `ਸੰਵੇਦਨਾ´ ਵੱਲੋਂ  ਖ਼ੁਸ਼ਹਾਲ ਸਿੰਘ `ਬੇਜ਼ਾਰ` ਨਾਗਾ  ਦੀ ਕਾਵਿ- ਪੁਸਤਕ `ਬੱਦਲਾਂ ਦੀ ਛਾਂ` ਸਮਾਗਮ ਦੇ ਮੁੱਖ-ਮਹਿਮਾਨ ਪੰਜਾਬ ਸਾਹਿਤ ਅਕਾਡਮੀ ਦੇ ਸਦਰ ਡਾ. ਸਰਬਜੀਤ ਕੌਰ ਸੋਹਲ ਤੇ ਪ੍ਧਾਨਗੀ ਕਰ ਰਹੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਦਰ ਦਰਸ਼ਨ ਬੁੱਟਰ ਨੇ ਕੀਤੀ |

ਅਦਾਰੇ ਦੇ ਸਰਪ੍ਰਸਤ ਡਾ.ਰਬਿੰਦਰ ਨਾਥ ਸ਼ਰਮਾ ਨੇ ਹਾਜ਼ਰ ਸਰੋਤਿਆਂ ਨੂੰ ਸਵਾਗਤੀ ਸ਼ਬਦ ਕਹੇ | ਡਾ. ਸੁੁਖਜਿੰਦਰ ਸਿੰਘ ਨੇ ਪੁਸਤਕ ਉਪਰ ਖੋਜ -ਪਰਚਾ ਪੜ੍ਹਿਆ | ਇਸ ਮੌਕੇ ਸਿਰੀ ਰਾਮ ਅਰਸ਼, ਗੁਰਨਾਮ ਕੰਵਰ, ਸੁਰਿੰਦਰ ਗਿੱਲ, ਸ਼ਿੰਦਰਪਾਲ ਸਿੰਘ, ਜਲੌਰ ਸਿੰਘ ਖੀਵਾ , ਪਾਲ ਅਜਨਬੀ ਨੇ ਕਾਵਿ ਪੁਸਤਕ ਬਾਰੇ ਹੋਈ ਉਸਾਰੂ ਬਹਿਸ ਵਿੱਚ ਹਿੱਸਾ ਲੈਂਦਿਆਂ ਰਚਨਾਵਾਂ ਦੀ ਸ਼ਲਾਘਾ ਕੀਤੀ ਤੇ ਊਣਤਾਈਆਂ ਬਾਰੇ ਲੇਖਕ ਨੂੰ ਸੁਝਾਅ ਦਿੱਤੇ | ਸਮਾਗਮ ਵਿੱਚ ਬਲਕਾਰ ਸਿੱਧੂ, ਰਮਨ ਸੰਧੂੂ, ਕਰਮ ਸਿੰਘ  ਵਕੀਲ, ਮਨਜੀਤ ਮੀਤ, ਸਾਚਪ੍ਰੀਤ ਕੌਰ, ਜਗਦੀਪ ਨੂਰਾਨੀ, ਦਿਲਬਾਗ ਸਿੱਧੂ, ਜੈਨਿੰਦਰ ਚੌਹਾਨ, ਹਰਪ੍ਰੀਤ ਚੰਨੂੂ, ਹਰਮਿੰਦਰ ਕਾਲੜਾ, ਤੇਜਿੰਦਰ ਬਾਜ਼, ਸੁਭਾਸ ਭਾਸਕਰ, ਰਬਿੰਦਰ ਰੱਬੀ, ਅਵਤਾਰ ਭੰਵਰਾ, ਪੰਮੀ ਸਿੱਧੂੂ, ਦਰਸ਼ਨ ਤਿਉਣਾ, ਰਤਨ ਬਾਬਕਵਾਲਾ, ਅਵਤਾਰ ਸਿੰਘ ਪਤੰਗ ਨੇ ਸ਼ਮੂਲੀਅਤ ਕੀਤੀ | ਖੁਸ਼ਹਾਲ ਨਾਗਾ ਦੇ ਵਿਭਿੰਨ ਵਿਸ਼ਿਆਂ ਅਤੇ ਖੁੱਲੀ ਕਵਿਤਾ ਦੇ ਰੂਪ `ਤੇ  ਖ਼ੂਬ ਵਿਚਾਰ- ਚਰਚਾ ਹੋਈ | ਡਾ. ਲਾਭ ਸਿੰਗ ਖੀਵਾ ਨੇ ਬਾਖ਼ੂਬੀ ਮੰਚ ਸੰਚਾਲਨ  ਕੀਤਾ|

Share This Article
Leave a Comment